ਦਿੱਲੀ 'ਚ ਜਾਰੀ ਕੋਰੋਨਾ ਦਾ ਕਹਿਰ, ਜਹਾਂਗੀਰਪੁਰੀ ਦੇ ਇੱਕ ਬਲਾਕ 'ਚ ਮਿਲੇ 46 ਪਾਜ਼ੀਟਿਵ

04/23/2020 8:18:06 PM

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦਾ ਕਹਿਰ ਰੁੱਕ ਨਹੀਂ ਰਿਹਾ ਹੈ। ਦਿੱਲੀ ਹੈਲਥ ਡਿਪਾਰਟਮੇਂਟ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਰਾਜਧਾਨੀ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 2248 ਸੀ, ਪਰ ਫਿਲਹਾਲ ਜਹਾਂਗੀਰਪੁਰੀ 'ਚ ਬਲਾਕ H ਤੋਂ ਕਰੀਬ 46 ਲੋਕਾਂ ਦੇ ਪਾਜ਼ੀਟਿਵ ਪਾਏ ਜਾਣ ਦੀ ਖਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਇਲ਼ਾਕੇ 'ਚ ਕੋਰੋਨਾ ਦੇ ਮਰੀਜ਼ ਮਿਲਣ ਤੋਂ ਬਾਅਦ ਇਲਾਕੇ ਨੂੰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਰਾਜਧਾਨੀ 'ਚ 92 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ, ਅਤੇ ਇੱਕ ਸ਼ਖਸ ਦੀ ਮੌਤ ਵੀ ਹੋਈ। ਹਾਲਾਂਕਿ ਹੁਣ ਤੱਕ ਦਿੱਲੀ 'ਚ 48 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਚੁੱਕੀ ਹੈ। ਜਦੋਂ ਕਿ 724 ਮਰੀਜ਼ ਠੀਕ ਹੋਏ ਹਨ।

ਆਈ.ਸੀ.ਯੂ. 'ਚ ਕੋਰੋਨਾ ਦੇ ਸਿਰਫ 24 ਮਰੀਜ਼
ਇਸ ਤੋਂ ਪਹਿਲਾਂ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸੀ.ਐਨ.ਐਨ. ਨਾਲ ਗੱਲਬਾਤ 'ਚ ਕਿਹਾ ਕਿ ਦਿੱਲੀ 'ਚ ਕਿਸੇ ਵੀ ਟ੍ਰੇਂਡ ਬਾਰੇ ਪੁਖਤਾ ਤਰੀਕੇ ਨਾਲ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈ। ਅਜਿਹਾ ਕਹਿਣ ਲਈ ਕੋਈ ਗਿਣਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ਾਂ ਅਤੇ ਮਰਕਜ਼ ਨਾਲ ਜੁੜੇ ਕੋਰੋਨਾ ਦੇ ਮਾਮਲੇ ਖ਼ਤਮ ਹੋ ਚੁੱਕੇ ਹਨ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਫਿਰ ਰੈਪਿਡ ਟੈਸਟਿੰਗ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਨੀਆ ਦੀ ਤੁਲਨਾ 'ਚ ਦਿੱਲੀ ਅਤੇ ਦੇਸ਼ਭਰ 'ਚ ਰੁਝੇਵਾਂ ਇਹ ਹੈ ਕਿ ਕੋਰੋਨਾ ਦੇ ਮਰੀਜਾਂ ਦੀ ਗੰਭੀਰ ਰੋਗੀਆਂ ਦੀ ਗਿਣਤੀ ਘੱਟ ਹੈ। ਦਿੱਲੀ 'ਚ 1476 ਮਾਮਲਿਆਂ 'ਚੋਂ ਆਈ.ਸੀ.ਯੂ. 'ਚ ਕੋਰੋਨਾ ਦੇ ਸਿਰਫ 24 ਮਰੀਜ਼ ਹੀ ਦਾਖਲ ਹਨ।

ਉਨ੍ਹਾਂ ਕਿਹਾ ਕਿ ਨਾਨ ਸਿੰਪਟੋਮੇਟਿਕ ਅਤੇ ਮਾਮੂਲੀ ਲੱਛਣ ਵਾਲੇ ਮਰੀਜ਼ਾਂ ਨੂੰ ਕੋਵਿਡ-19 ਨੂੰ ਸਮਰਪਤ ਹਸਪਤਾਲ 'ਚ ਦਾਖਲ ਨਹੀਂ ਕਰਾਇਆ ਜਾ ਰਿਹਾ ਹੈ। 45 ਦਿਨ ਦੇ ਬੱਚੇ ਦੇ ਕੋਰੋਨਾ ਪਾਜਿਟਿਵ ਪਾਏ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ।

ਇਨ੍ਹਾਂ ਹਸਪਤਾਲਾਂ 'ਚ ਕੋਵਿਡ-19 ਦੇ ਮਰੀਜ਼ਾਂ ਦਾ ਹੋ ਰਿਹਾ ਇਲਾਜ
ਦਿੱਲੀ ਦੇ ਇੱਕ ਹਸਪਤਾਲ 'ਚ ਬੀਤੇ ਮੰਗਲਵਾਰ ਨੂੰ 92 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਬਾਰੇ ਸਤੇਂਦਰ ਜੈਨ ਨੇ ਕਿਹਾ ਕਿ ਇਹ ਇੱਕ ਹਸਪਤਾਲ ਦਾ ਮਾਮਲਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਿੱਲੀ 'ਚ ਕੋਵਿਡ-19 ਦੇ ਇਲਾਜ ਲਈ ਆਰ.ਜੀ.ਐਸ.ਐਸ.ਐਚ., ਐਲ.ਐਨ.ਜੇ.ਪੀ., ਸਫਦਰਜੰਗ, ਲੇਡੀ ਹਾਰਡਿੰਗ, ਏਮਜ਼, ਆਰ.ਐਮ.ਐਲ., ਗੰਗਾਰਾਮ, ਸਾਕੇਤ ਸਥਿਤ ਮੈਕਸ ਪੂਰੀ ਤਰ੍ਹਾਂ ਸਮਰਪਤ ਹਨ। ਤਿੰਨ ਸਿਹਤ ਕੇਂਦਰ ਕੋਵਿਡ-19 ਲਈ ਸਮਰਪਤ ਹਨ।


Inder Prajapati

Content Editor

Related News