ਸ਼ੱਕ ਨੇ ਪੱਟਿਆ ਘਰ, ਔਰਤ ਨੇ ਛੋਟੀ ਭੈਣ ਨੂੰ ਮਾਰੀ ਗੋਲੀ

Thursday, Aug 10, 2023 - 04:34 PM (IST)

ਸ਼ੱਕ ਨੇ ਪੱਟਿਆ ਘਰ, ਔਰਤ ਨੇ ਛੋਟੀ ਭੈਣ ਨੂੰ ਮਾਰੀ ਗੋਲੀ

ਨਵੀਂ ਦਿੱਲੀ- ਉੱਤਰੀ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਇਲਾਕੇ ਵਿਚ ਇਕ ਔਰਤ ਨੇ ਆਪਣੀ 20 ਸਾਲਾ ਭੈਣ ਨੂੰ ਪਤੀ ਨਾਲ ਸਬੰਧ ਹੋਣ ਦੇ ਸ਼ੱਕ 'ਚ ਗੋਲੀ ਮਾਰ ਦਿੱਤੀ। ਉੱਤਰੀ-ਪੂਰਬੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਜੁਆਏ ਟਿਰਕੀ ਨੇ ਦੱਸਿਆ ਕਿ ਸ਼ਾਸਤਰੀ ਪਾਰਕ ਦੀ ਬੁਲੰਦ ਮਸਜਿਦ ਦੀ ਰਹਿਣ ਵਾਲੀ ਸੁਮੈਲਾ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਵੱਡੀ ਭੈਣ ਸੋਨੂ ਨੇ ਬੁੱਧਵਾਰ ਸ਼ਾਮ ਕਰੀਬ ਸਾਢੇ 6 ਵਜੇ ਦੇਸੀ ਤਮੰਚੇ ਨਾਲ ਗੋਲੀ ਚਲਾ ਕੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੁਮੈਲਾ ਦੇ ਚਿਹਰੇ 'ਤੇ ਗੋਲੀ ਲੱਗਣ ਮਗਰੋਂ ਸੋਨੂੰ ਨੇ ਬੰਦੂਕ ਦੀ ਬਟ ਨਾਲ ਉਸ ਦੇ ਸਿਰ 'ਤੇ ਕਈ ਵਾਰ ਕੀਤੇ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਟਨਾ 'ਚ ਪੀੜਤਾ ਨੂੰ ਮਾਮੂਲੀ ਸੱਟਾਂ ਆਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਸੋਨੂੰ ਨੂੰ ਸ਼ੱਕ ਸੀ ਕਿ ਉਸ ਦੀ ਛੋਟੀ ਭੈਣ ਸੁਮੈਲਾ ਦਾ ਉਸ ਦੇ ਪਤੀ ਨਾਲ ਵਿਆਹੁਤਾ ਸਬੰਧ ਹਨ। ਪੁਲਸ ਮੁਤਾਬਕ ਆਈ. ਪੀ. ਸੀ. ਦੀ ਧਾਰਾ-307 (ਕਤਲ ਦੀ ਕੋਸ਼ਿਸ਼) ਅਤੇ ਹਥਿਆਰਬੰਦ ਐਕਟ ਤਹਿਤ ਇੱਥੇ ਸ਼ਾਸਤਰੀ ਪਾਰਕ ਪੁਲਸ ਥਾਣੇ ਵਿਚ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।


author

Tanu

Content Editor

Related News