ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ, ਸਰਕਾਰੀ ਸਕੂਲ ''ਚ ਦੋ ਨਾਬਾਲਗ ਮੁੰਡਿਆਂ ਨਾਲ ਹੋਈ ਸ਼ਰਮਨਾਕ ਹਰਕਤ
Tuesday, Aug 29, 2023 - 05:11 PM (IST)
ਨਵੀਂ ਦਿੱਲੀ- ਦਿੱਲੀ ਦੇ ਇਕ ਸਰਕਾਰੀ ਸਕੂਲ 'ਚ ਦੋ ਨਾਬਾਲਗ ਵਿਦਿਆਰਥੀਆਂ ਨਾਲ ਸ਼ਰਮਨਾਕ ਵਾਰਦਾਤ ਹੋਈ। ਸਕੂਲ ਦੇ 8ਵੀਂ ਜਮਾਤ ਦੇ 12 ਅਤੇ 13 ਸਾਲ ਦੇ ਦੋ ਵਿਦਿਆਰਥੀਆਂ ਦਾ ਸਕੂਲ 'ਚ ਹੀ ਉਨ੍ਹਾਂ ਨਾਲ ਪੜ੍ਹਦੇ ਮੁੰਡਿਆਂ ਨੇ ਬਦਫੈਲੀ ਕੀਤੀ। ਸ਼ਰਮ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਵਿਦਿਆਰਥੀਆਂ ਨੇ ਇਸ ਬਾਰੇ ਅਧਿਆਪਕ ਨੂੰ ਦੱਸਿਆ ਤਾਂ ਉਸ ਨੇ ਉਨ੍ਹਾਂ ਨੂੰ ਚੁੱਪ ਰਹਿਣ ਦੀ ਚਿਤਾਵਨੀ ਦਿੱਤੀ।
ਹਾਲਾਂਕਿ ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦਿੱਲੀ ਪੁਲਸ ਅਤੇ ਸਿੱਖਿਆ ਡਾਇਰੈਕਟੋਰੇਟ ਨੂੰ ਨੋਟਿਸ ਭੇਜਿਆ ਹੈ। ਮਾਮਲਾ ਰੋਹਿਣਾ ਦੇ ਸਰਕਾਰੀ ਸਕੂਲ ਦਾ ਹੈ। 13 ਸਾਲ ਦਾ ਪੀੜਤ ਵਿਦਿਆਰਥੀ ਰੋਹਿਣੀ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਉਹ ਅਪ੍ਰੈਲ 2023 'ਚ ਸਮਰ ਕੈਂਪ ਦੌਰਾਨ ਸਕੂਲ ਗਿਆ ਸੀ, ਜਿੱਥੇ ਕੁਝ ਵਿਦਿਆਰਥੀ ਉਸ ਨੂੰ ਜ਼ਬਰਦਸਤੀ ਪਾਰਕ 'ਚ ਲੈ ਗਏ ਅਤੇ 5 ਵਿਦਿਆਰਥੀਆਂ ਨੇ ਉਸ ਨਾਲ ਗ਼ਲਤ ਕੰਮ ਕੀਤਾ। ਇੰਨਾ ਹੀ ਨਹੀਂ, ਮੁਲਜ਼ਮ ਉਸ ਨਾਲ 7 ਦਿਨ ਤੱਕ ਯੌਨ ਸ਼ੋਸ਼ਣ ਕਰਦੇ ਰਹੇ।
ਇਸ ਦੇ ਨਾਲ ਹੀ 12 ਸਾਲ ਦੇ ਇਕ ਹੋਰ ਵਿਦਿਆਰਥੀ ਨੇ ਵੀ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਵਿਦਿਆਰਥੀਆਂ ਨੇ ਹੀ ਉਸ ਨਾਲ ਵੀ ਬਦਫੈਲੀ ਕੀਤੀ ਸੀ। ਪੀੜਤ ਨੇ ਦੱਸਿਆ ਕਿ 16 ਦਿਨ ਪਹਿਲਾਂ ਇਕ ਵਿਦਿਆਰਥੀ ਨੇ ਮੁੜ ਟਾਇਲਟ 'ਚ ਉਸ ਦਾ ਸ਼ੋਸ਼ਣ ਕੀਤਾ। ਵਿਦਿਆਰਥੀ ਨੇ ਸਕੂਲ ਦੇ ਦੋ ਅਧਿਆਪਕਾਂ ਨੂੰ ਵੀ ਇਸ ਬਾਰੇ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਬਾਅਦ ਸ਼ਾਹਬਾਦ ਡੇਅਰੀ ਥਾਣੇ 'ਚ ਦੋ ਵੱਖ-ਵੱਖ FIR ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਸਵਾਤੀ ਮਾਲੀਵਾਲ ਨੇ ਕਿਹਾ ਕਿ ਇਹ ਬਹੁਤ ਹੈਰਾਨ ਕਰਨ ਦੇਣ ਵਾਲੀਆਂ ਘਟਨਾਵਾਂ ਹਨ। ਅਧਿਆਪਕਾਂ ਅਤੇ ਪ੍ਰਿੰਸੀਪਲਾਂ ਵਲੋਂ ਵਿਦਿਆਰਥੀਆਂ ਨੂੰ ਚੁੱਪ ਰਹਿਣ ਲਈ ਕਹਿਣਾ ਹੋਰ ਵੀ ਸ਼ਰਮਨਾਕ ਹੈ।