ਦਿੱਲੀ : ਸੰਸਦ ਮਾਰਗ ਨੇੜੇ ਜੀਵਨ ਦੀਪ ਭਵਨ ''ਚ ਲੱਗੀ ਭਿਆਨਕ ਅੱਗ

06/07/2019 6:38:58 PM

ਨਵੀਂ ਦਿੱਲੀ: ਸ਼ਹਿਰ 'ਚ ਸ਼ੁੱਕਰਵਾਰ ਸੰਸਦ ਮਾਰਗ ਨੇੜੇ ਜੀਵਨ ਦੀਪ ਭਵਨ ਦੀ ਚੌਥੀ ਮੰਜ਼ਿਲ 'ਤੇ ਇਕ ਸਟੋਰ ਰੂਮ 'ਚ ਭਿਆਨਕ ਅੱਗ ਲੱਗ ਗਈ। ਜਿਸ ਨੂੰ ਬੁਝਾਉਣ ਲਈ 7 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਜਿਸ ਸਥਾਨ 'ਤੇ ਅੱਗ ਲੱਗੀ ਉਸ ਇਮਾਰਤ 'ਚ ਕਰੀਬ 50 ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਹਾਦਸੇ 'ਚ ਅਜੇ ਤਕ ਕਿਸੇ ਦੇ ਜ਼ਖਮੀ ਜਾਂ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ।

ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਵਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
 


Related News