ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਹੈਰਾਨ ਕਰ ਦੇਵੇਗੀ ਵਜ੍ਹਾ
Thursday, Oct 19, 2023 - 06:01 PM (IST)
ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਅੰਬੇਡਕਰ ਨਗਰ ਇਲਾਕੇ ਵਿਚ ਇਕ ਵਿਅਕਤੀ ਨੇ ਕੰਮ ਲਈ ਘਰ 'ਚੋਂ ਬਾਹਰ ਜਾਣ ਨੂੰ ਲੈ ਕੇ ਹੋਏ ਝਗੜੇ 'ਚ ਆਪਣੀ ਪਤਨੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਆਕਾਸ਼ ਨੇ ਪੁਲਸ ਨੂੰ ਦੱਸਿਆ ਕਿ ਮੰਗਲਵਾਰ ਰਾਤ ਉਸ ਦੇ ਮਾਤਾ-ਪਿਤਾ ਦਾ ਝਗੜਾ ਹੋਇਆ ਸੀ। ਉਸ ਦੇ ਪਿਤਾ ਵੇਦ ਪ੍ਰਕਾਸ਼ ਨੇ ਉਸ ਨੂੰ ਫੋਨ ਕੀਤਾ ਤਾਂ ਉਹ ਪਹਿਲੀ ਮੰਜ਼ਿਲ 'ਤੇ ਸਥਿਤ ਆਪਣੇ ਕਮਰੇ ਵਿਚੋਂ ਹੇਠਾਂ ਆਇਆ ਤਾਂ ਵੇਖਿਆ ਕਿ ਪਿਤਾ ਉਸ ਦੀ ਮਾਂ ਦੀ ਲਾਸ਼ ਨੂੰ ਬਾਥਰੂਮ ਤੋਂ ਖਿੱਚਦੇ ਹੋਏ ਲਿਜਾ ਰਹੇ ਸਨ।
ਇਹ ਵੀ ਪੜ੍ਹੋ- ਸਭ ਤੋਂ ਵੱਡਾ ਦਾਨ: 4 ਦਿਨ ਦੇ ਬੱਚੇ ਦੇ ਅੰਗਦਾਨ ਨਾਲ 6 ਬੱਚਿਆਂ ਨੂੰ ਮਿਲੀ ਨਵੀਂ ਜ਼ਿੰਦਗੀ
ਪੁਲਸ ਨੇ ਦੱਸਿਆ ਕਿ ਪੁੱਤਰ ਵਲੋਂ ਪੁੱਛੇ ਜਾਣ 'ਤੇ ਪਿਤਾ ਪ੍ਰਕਾਸ਼ ਨੇ ਕਬੂਲ ਕੀਤਾ ਕਿ ਉਸ ਨੇ ਪਤਨੀ ਸੁਸ਼ੀਲਾ ਦਾ ਚੁੰਨੀ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਪੁੱਤਰ ਆਪਣੇ ਪਿਤਾ ਨਾਲ ਲਾਸ਼ ਨੂੰ ਹਸਪਤਾਲ ਲੈ ਕੇ ਗਿਆ। ਡਾਕਟਰਾਂ ਮੁਤਾਬਕ ਜਦੋਂ ਔਰਤ ਨੂੰ ਲਿਆਂਦਾ ਗਿਆ, ਉਹ ਮਰ ਚੁੱਕੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਕਿਹਾ ਕਿ ਔਰਤ ਦੇ ਸਰੀਰ 'ਤੇ ਗਲ਼ ਘੁੱਟਣ ਤੋਂ ਇਲਾਵਾ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ।
ਇਹ ਵੀ ਪੜ੍ਹੋੋ- ਮਾਸੂਮ ਭਤੀਜੀ ਦੇ ਰੋਣ ਦੀ ਆਵਾਜ਼ ਨੇ ਖ਼ਰਾਬ ਕੀਤੀ ਨੀਂਦ ਤਾਂ ਚਾਚੀ ਨੇ ਕੀਤਾ ਕਤਲ, ਸੋਫੇ ਹੇਠਾਂ ਲੁਕਾਈ ਲਾਸ਼
ਪੁਲਸ ਮੁਤਾਬਕ ਆਕਾਸ਼ ਨੇ ਦੱਸਿਆ ਕਿ ਕੰਮ ਲਈ ਘਰ ਵਿਚੋਂ ਬਾਹਰ ਜਾਣ ਨੂੰ ਲੈ ਕੇ ਉਸ ਦੇ ਪਿਤਾ ਦਾ ਮਾਂ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਨੇ ਆਕਾਸ਼ ਦੇ ਹਵਾਲੇ ਤੋਂ ਦੱਸਿਆ ਕਿ ਉਸ ਦੀ ਮਾਂ ਨੇ ਪਿਤਾ ਖਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਸਾਕੇਤ ਜ਼ਿਲ੍ਹਾ ਅਦਾਲਤ ਵਿਚ ਇਸ ਦੀ ਸੁਣਵਾਈ ਚੱਲ ਰਹੀ ਸੀ ਪਰ ਸਮਾਜਿਕ ਦਬਾਅ ਦੇ ਚੱਲਦੇ ਕੇਸ ਵਾਪਸ ਲੈ ਲਿਆ।
ਆਕਾਸ਼ ਨੇ ਪੁਲਸ ਨੂੰ ਦੱਸਿਆ ਕਿ ਮਾਂ ਕੰਮ ਲਈ ਬਾਹਰ ਗਈ ਸੀ ਤਾਂ ਇਸ ਗੱਲ ਨੂੰ ਲੈ ਕੇ ਮੰਗਲਵਾਰ ਰਾਤ ਪਾਪਾ ਨੇ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਬੁੱਧਵਾਰ ਸਵੇਰੇ ਲਗਭਗ 6 ਵਜੇ ਪਾਪਾ ਦਾ ਮੇਰੇ ਕੋਲ ਫੋਨ ਆਇਆ। ਜਦੋਂ ਉਹ ਹੇਠਾਂ ਪਹੁੰਚਿਆ ਤਾਂ ਵੇਖਿਆ ਕਿ ਪਾਪਾ ਨੇ ਮਾਂ ਨੂੰ ਮਾਰ ਦਿੱਤਾ ਅਤੇ ਬਾਥਰੂਮ ਤੋਂ ਖਿੱਚਦੇ ਹੋਏ ਲੈ ਕੇ ਜਾ ਰਹੇ ਸਨ। ਜਦੋਂ ਮੈਂ ਪਾਪਾ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਮਾਂ ਨਾਲ ਝਗੜਾ ਹੋਇਆ ਸੀ ਤੇ ਚੁੰਨੀ ਨਾਲ ਗਲ਼ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਬਾਅਦ ਵਿਚ ਪਿਓ-ਪੁੱਤਰ ਲਾਸ਼ ਲੈ ਕੇ ਹਸਪਤਾਲ ਪਹੁੰਚੇ। ਇਸ ਤੋਂ ਬਾਅਦ ਦੋਸ਼ੀ ਪਿਤਾ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋੋ- ਬਜ਼ੁਰਗ ਨੇ ਕਾਂਗਰਸੀ ਆਗੂ ਦੇ ਪੈਰਾਂ 'ਚ ਰੱਖੀ ਪੱਗ, ਅੱਗਿਓਂ ਹੰਕਾਰੀ MLA ਨੇ ਮਾਰੇ ਠੁੱਡੇ,ਵੀਡੀਓ ਵਾਇਰਲ