ਦਿੱਲੀ ''ਚ 10 ਸਾਲਾ ਮੁੰਡੇ ਨਾਲ ਦੋਸਤਾਂ ਨੇ ਕੀਤੀ ਬਦਫ਼ੈਲੀ, ਹਸਪਤਾਲ ''ਚ ਮੌਤ

Saturday, Oct 01, 2022 - 12:31 PM (IST)

ਦਿੱਲੀ ''ਚ 10 ਸਾਲਾ ਮੁੰਡੇ ਨਾਲ ਦੋਸਤਾਂ ਨੇ ਕੀਤੀ ਬਦਫ਼ੈਲੀ, ਹਸਪਤਾਲ ''ਚ ਮੌਤ

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਨਿਊ ਸੀਲਮਪੁਰ ਇਲਾਕੇ 'ਚ ਇਕ 10 ਸਾਲਾ ਮੁੰਡੇ ਨਾਲ ਉਸ ਦੇ ਤਿੰਨ ਦੋਸਤਾਂ ਨੇ ਕਥਿਤ ਤੌਰ ’ਤੇ ਕੁੱਟਮਾਰ ਅਤੇ ਬਦਫ਼ੈਲੀ ਕੀਤੀ। ਸ਼ਨੀਵਾਰ ਨੂੰ ਪੀੜਤ ਮੁੰਡੇ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਮੁਖੀ ਸਵਾਤੀ ਮਾਲੀਵਾਲ ਨੇ ਵੀ ਟਵੀਟ ਕਰਕੇ ਮੁੰਡੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਦਿੱਲੀ 'ਚ ਇਕ ਸ਼ਖ਼ਸ ਨੇ 9 ਸਾਲਾ ਧੀ ਦੇ ਸਾਹਮਣੇ ਪਤਨੀ ਦਾ ਚਾਕੂ ਮਾਰ ਕੀਤਾ ਕਤਲ

ਉਨ੍ਹਾਂ ਕਿਹਾ ਕਿ ਪੀੜਤ ਮੁੰਡੇ ਨੇ ਕਾਫ਼ੀ ਕੁਝ ਸਹਿਆ। ਮਾਲੀਵਾਲ ਨੇ ਦੋਸ਼ੀਆਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ, ਡੀ.ਸੀ.ਡਬਲਿਊ. ਨੇ ਇਸ ਸੰਬੰਧ 'ਚ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਸੀ। ਪੁਲਸ ਨੇ 2 ਦੋਸ਼ੀਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਕਿਸ਼ੋਰ ਨਿਆਂ ਬੋਰਡ (ਜੁਵੇਨਾਈਲ ਜਸਟਿਸ ਬੋਰਡ) ਦੇ ਸਾਹਮਣੇ ਪੇਸ਼ ਕੀਤਾ। ਪੁਲਸ ਨੇ ਦੱਸਿਆ ਸੀ ਕਿ ਪੀੜਤ ਅਤੇ ਦੋਸ਼ੀ ਗੁਆਂਢੀ ਹਨ ਅਤੇ ਉਹ ਇਕ ਹੀ ਉਮਰ ਵਰਗ ਅਤੇ ਇਕ ਹੀ ਭਾਈਚਾਰੇ ਦੇ ਹਨ। ਇਹ ਘਟਨਾ 18 ਸਤੰਬਰ ਨੂੰ ਹੋਈ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 


author

DIsha

Content Editor

Related News