ਦਿੱਲੀ : ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

Wednesday, Dec 18, 2019 - 08:37 PM (IST)

ਦਿੱਲੀ : ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ

ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਭ ਤੋਂ ਰੁਝੇਵੇਂ ਭਰੇ ਇਲਾਕਿਆਂ 'ਚੋਂ ਇਕ ਇੰਡੀਆ ਗੇਟ ਨੇੜੇ ਇਕ ਨੌਜਵਾਨ ਨੇ ਖੁਦ ਨੂੰ ਅੱਗ ਲਗਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਦੀ ਸਰਗਰਮੀ ਨਾਲ ਤੁਰੰਤ ਅੱਗ 'ਤੇ ਕਾਬੂ ਪਾ ਲਿਆ ਗਿਆ। ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਪੁਲਸ ਦੀ ਪੀ.ਸੀ.ਆਰ. ਵੈਨ ਸ਼ਖਸ ਨੂੰ ਹਸਪਤਾਲ ਲੈ ਕੇ ਗਈ। ਨੌਜਵਾਨ ਨੇ ਇੰਡੀਆ ਗੇਟ ਨੇੜੇ ਰਾਜਪਥ ਰੋਡ 'ਤੇ ਖੁਦ ਨੂੰ ਅੱਗ ਲਗਾਈ। ਨੌਜਵਾਨ ਦਾ ਨਾਂ ਕਾਰਤਿਕ ਮਹਰ ਹੈ, ਉਹ ਓਡੀਸ਼ਾ ਦਾ ਰਹਿਣ ਵਾਲਾ ਹੈ। ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਸ਼ਖਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪੁਲਸ ਮਾਮਲੇ ਦੀ ਜੀਂਚ ਕਰ ਰਹੀ ਹੈ।


author

Inder Prajapati

Content Editor

Related News