ਦਿੱਲੀ: ਕੜਕੜਡੂਮਾ ਮੈਟਰੋ ਸਟੇਸ਼ਨ ਦੇ ਕੋਲ ਬਿਲਡਿੰਗ ''ਚ ਲੱਗੀ ਅੱਗ

Friday, Nov 12, 2021 - 03:18 AM (IST)

ਦਿੱਲੀ: ਕੜਕੜਡੂਮਾ ਮੈਟਰੋ ਸਟੇਸ਼ਨ ਦੇ ਕੋਲ ਬਿਲਡਿੰਗ ''ਚ ਲੱਗੀ ਅੱਗ

ਨਵੀਂ ਦਿੱਲੀ : ਦਿੱਲੀ ਵਿੱਚ ਵੀਰਵਾਰ ਦੀ ਰਾਤ ਕੜਕੜਡੂਮਾ ਮੈਟਰੋ ਸਟੇਸ਼ਨ ਦੇ ਕੋਲ ਰਿਸ਼ਭ ਟਾਵਰ ਦੀ ਛੇਵੀਂ ਮੰਜ਼ਿਲ 'ਤੇ ਅੱਗ ਲੱਗਣ ਨਾਲ ਭਾਜੜ ਮੱਚ ਗਈ। ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਹਾਲਾਂਕਿ, ਅਜੇ ਤੱਕ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਖਦਸਾ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੋਵੇਗੀ। ਬਹਰਹਾਲ ਤਕਨੀਕੀ ਮਾਹਰਾਂ ਦੀ ਮਦਦ ਨਾਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਕਿਸਾਨ ਅੰਦੋਲਨ 'ਤੇ ਬੋਲੇ ਰਾਕੇਸ਼ ਟਿਕੈਤ, ਕਿਹਾ-  'ਬਿੱਲ ਵਾਪਸੀ ਹੀ ਘਰ ਵਾਪਸੀ ਹੈ'

ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਫਾਇਰ ਮੁਲਾਜ਼ਮਾਂ ਅਤੇ ਪੁਲਸ ਦੀ ਟੀਮ ਨੇ ਆਸਪਾਸ ਦੇ ਇਲਾਕੇ ਨੂੰ ਖਾਲੀ ਕਰਾਇਆ ਅਤੇ ਅੱਗ ਬੁਝਾਉਣ ਵਿੱਚ ਲੱਗ ਗਏ ਗਏ। ਹਾਲਾਂਕਿ ਅੱਗ 'ਤੇ ਘੰਟੇ ਭਰ ਵਿੱਚ ਹੀ ਕਾਬੂ ਪਾ ਲਿਆ ਗਿਆ ਪਰ ਖਬਰ ਲਿਖੇ ਜਾਣ ਤੱਕ ਕੂਲਿੰਗ ਦਾ ਕੰਮ ਚੱਲ ਰਿਹਾ ਸੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News