ਪਿਟਬੁੱਲ ਕੁੱਤੇ ਨੇ ਡੇਢ ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ, 18 ਦਿਨਾਂ ਤੋਂ ਚੱਲ ਰਿਹਾ ਹਸਪਤਾਲ ''ਚ ਇਲਾਜ

Saturday, Jan 20, 2024 - 10:37 AM (IST)

ਪਿਟਬੁੱਲ ਕੁੱਤੇ ਨੇ ਡੇਢ ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ, 18 ਦਿਨਾਂ ਤੋਂ ਚੱਲ ਰਿਹਾ ਹਸਪਤਾਲ ''ਚ ਇਲਾਜ

ਨਵੀਂ ਦਿੱਲੀ (ਭਾਸ਼ਾ)- ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ 'ਚ ਇਕ ਕੁੱਤੇ ਨੇ ਡੇਢ ਸਾਲਾ ਇਕ ਬੱਚੀ 'ਤੇ ਹਮਲਾ ਕਰ ਦਿੱਤਾ, ਜਿਸ 'ਚ ਤਿੰਨ ਫਰੈਕਚਰ ਆਏ ਅਤੇ ਸਰੀਰ 'ਤੇ ਕਈ ਟਾਂਕੇ ਲਗਾਏ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਇਹ ਘਟਨਾ 2 ਜਨਵਰੀ ਨੂੰ ਉਸ ਸਮੇਂ ਵਾਪਰੀ, ਜਦੋਂ ਬੁਰਾੜੀ ਦੇ ਸੀ ਬਲਾਕ 'ਚ ਰਹਿਣ ਵਾਲੀ ਬੱਚੀ ਅਤੇ ਉਸ ਦਾ ਦਾਦਾ ਜਾਗੇਸ਼ਵਰ ਮੇਹਤਾ ਟਹਿਲਣ ਲਈ ਆਪਣੇ ਘਰੋਂ ਨਿਕਲੇ ਸਨ।

ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ

ਪੁਲਸ ਨੇ ਦੱਸਿਆ ਕਿ ਇਸ ਦੌਰਾਨ 'ਪਿਟਬੁੱਲ' ਕੁੱਤੇ ਨੇ ਬੱਚੀ 'ਤੇ ਹਮਲਾ ਕਰ ਦਿੱਤਾ। ਮੇਹਤਾ ਨੇ ਦੱਸਿਆ ਕਿ ਬੱਚੀ ਨੂੰ 2 ਹਫ਼ਤੇ ਤੱਕ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਰਹਿਣਾ ਪਿਆ। ਮੇਹਤਾ ਨੇਦੱਸਿਆ,''ਅਸੀਂ ਤਿੰਨ ਵਾਰ ਪੁਲਸ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ ਅਤੇ ਨਾ ਹੀ ਕੁੱਤੇ ਦੇ ਮਾਲਕ ਖ਼ਿਲਾਫ਼ ਕੋਈ ਕਾਰਵਾਈ ਹੋਈ।'' ਉਨ੍ਹਾਂ ਕਿਹਾ ਕਿ ਕੁੱਤੇ ਨੇ ਪਹਿਲਾਂ ਵੀ ਇਕ ਹੋਰ ਗੁਆਂਢੀ 'ਤੇ ਹਮਲਾ ਕੀਤਾ ਸੀ। ਪੁਲਸ ਨੇ ਦੱਸਿਆ ਕਿ ਸੰਬੰਧਤ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਉਹ ਮਾਮਲੇ ਦੇ ਤੱਥਾਂ ਦੀ ਪੁਸ਼ਟੀ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News