ਰੱਖਿਆ ਮੰਤਰੀ ਰਾਜਨਾਥ ਨੇ ਕਰਨਾਟਕ ਨੂੰ ਹੜ੍ਹ ਨਾਲ ਨਿਪਟਣ ਲਈ ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ

Thursday, Aug 08, 2019 - 03:13 PM (IST)

ਰੱਖਿਆ ਮੰਤਰੀ ਰਾਜਨਾਥ ਨੇ ਕਰਨਾਟਕ ਨੂੰ ਹੜ੍ਹ ਨਾਲ ਨਿਪਟਣ ਲਈ ਹਰ ਸੰਭਵ ਮਦਦ ਦੇਣ ਦਾ ਦਿੱਤਾ ਭਰੋਸਾ

ਨਵੀਂ ਦਿੱਲੀ—ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹੜ੍ਹ ਦੀ ਸਮੱਸਿਆ ਨਾਲ ਨਿਪਟਣ ਲਈ ਕਰਨਾਟਕ ਸਰਕਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਰੋਸਾ ਦਿੱਤਾ ਹੈ। ਉਤਰੀ ਕਰਨਾਟਕ ਦੇ 15 ਜ਼ਿਲਿਆਂ ਅਤੇ ਪੱਛਮੀ ਘਾਟ ਦੇ ਅਧੀਨ ਆਉਣ ਵਾਲੇ ਤੱਟੀ ਅਤੇ ਪਰਬਤੀ ਜ਼ਿਲੇ ਹੜ੍ਹ ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਮਾਹਰਾਂ ਮੁਤਾਬਕ ਰਾਜਨਾਥ ਸਿੰਘ ਨੇ ਕਰਨਾਟਕ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਬਚਾਅ-ਰਾਹਤ ਕੰਮ ਲਈ 10 ਹੈਲੀਕਾਪਟਰਾਂ ਦੇ ਨਾਲ-ਨਾਲ ਅਤੇ ਰਾਹਤ ਟੀਮਾਂ ਨੂੰ ਭੇਜਣ ਦਾ ਭਰੋਸਾ ਵੀ ਦਿੱਤਾ ਹੈ। ਰੱਖਿਆ ਮੰਤਰੀ ਨੇ ਸੂਬੇ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਅੱਜ ਸ਼ਾਮ ਤੱਕ ਹੋਰ ਕੇਂਦਰੀ ਰਾਹਤ ਟੀਮਾਂ ਨੂੰ ਭੇਜਣ ਦਾ ਭਰੋਸਾ ਦਿੱਤਾ। 

ਦੱਸ ਦੇਈਏ ਕਿ ਸ੍ਰੀ ਯੇਦੀਯੁਰੱਪਾ ਅੱਜ ਨੂੰ ਮਹਾਰਾਸ਼ਟਰ ਦੇ ਨਾਲ ਲੱਗਦੇ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਦਾ ਦੌਰਾ ਕਰ ਰਹੇ ਹਨ। ਉਹ ਬੇਲਾਗਾਵੀ ਸ਼ਹਿਰਾਂ ਦੇ ਕਈ ਖੇਤਰਾਂ 'ਚ ਗਏ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ 'ਤੇ ਵਿਧਾਇਕ ਉਮੇਸ਼ ਕੱਟੀ ਸਮੇਤ ਬੇਲਾਗਾਵੀ ਜ਼ਿਲੇ ਦੇ ਕਈ ਹੋਰ ਸਮਰਥਕਾਂ ਵੀ ਪਹੁੰਚੇ।


author

Iqbalkaur

Content Editor

Related News