JNU ’ਚ ਵਿਦਿਆਰਥੀਆਂ ਦੇ ਹੱਕ ’ਚ ਕਨ੍ਹੱਈਆ ਨਾਲ ਪੁੱਜੀ ਦੀਪਿਕਾ
Tuesday, Jan 07, 2020 - 10:55 PM (IST)

ਨਵੀਂ ਦਿੱਲੀ – ਜੇ. ਐੱਨ. ਯੂ. ਵਿਚ ਹਿੰਸਾ ਪਿੱਛੋਂ ਬਾਲੀਵੁੱਡ ਦੇ ਕਲਾਕਾਰ ਵੀ ਬਿਆਨਬਾਜ਼ੀ ਅਤੇ ਪ੍ਰਦਰਸ਼ਨ ਵਿਚ ਪਿੱਛੇ ਨਹੀਂ ਹਨ। ਮੰਗਲਵਾਰ ਨੂੰ ਦੀਪਿਕਾ ਪਾਦੁਕੋਣ ਜੇ. ਐੱਨ. ਯੂ. ਵਿਖੇ ਪੁੱਜੀ ਅਤੇ ਕਨ੍ਹੱਈਆ ਕੁਮਾਰ ਅਤੇ ਆਇਸ਼ੀ ਘੋਸ਼ ਅਤੇ ਹੋਰਨਾਂ ਨਾਲ ਪ੍ਰਦਰਸ਼ਨ ਵਿਚ ਸ਼ਾਮਲ ਹੋਈ। ਇਸ ਪ੍ਰਦਰਸ਼ਨ ਵਿਚ ਕਨ੍ਹੱਈਆ ਕੁਮਾਰ ਨੇ ਜੈ ਭੀਮ ਦੇ ਨਾਅਰੇ ਲਵਾਏ। ਦੀਪਿਕਾ ਨੇ ਵੀ ਇਸ ਮੌਕੇ ’ਤੇ ਵਿਦਿਆਰਥੀਆਂ ਦੀ ਹਮਾਇਤ ਕੀਤੀ। ਦੀਪਿਕਾ ਨੇ ਕਾਲੇ ਰੰਗ ਦਾ ਪਹਿਰਾਵਾ ਪਹਿਨਿਆ ਹੋਇਆ ਸੀ। ਉਹ 10 ਮਿੰਟ ਤੱਕ ਯੂਨੀਵਰਸਿਟੀ ਕੰਪਲੈਕਸ ਵਿਚ ਰਹੀ ਅਤੇ ਫਿਰ ਚਲੀ ਗਈ।
#WATCH Delhi: Deepika Padukone outside Jawaharlal Nehru University, to support students protesting against #JNUViolence. pic.twitter.com/vS5RNajf1O
— ANI (@ANI) January 7, 2020