ਹਿਮਾਚਲ ਕੈਬਨਿਟ ਬੈਠਕ: ਅੰਤਰਰਾਸ਼ਟਰੀ ਬੱਸਾਂ ਦੇ ਸੰਚਾਲਨ ''ਤੇ ਹੋ ਸਕਦੈ ਫੈਸਲਾ
Friday, Sep 25, 2020 - 01:55 AM (IST)

ਸ਼ਿਮਲਾ - ਹਿਮਾਚਲ ਮੰਤਰੀ ਮੰਡਲ ਦੀ ਅਹਿਮ ਬੈਠਕ 26 ਸਤੰਬਰ ਨੂੰ ਸੂਬਾ ਸਕੱਤਰੇਤ 'ਚ ਸਵੇਰੇ ਸਾਢੇ 10 ਵਜੇ ਹੋਵੇਗੀ। ਕੋਰੋਨਾ ਕਾਲ 'ਚ ਇਹ ਪਹਿਲੀ ਬੈਠਕ ਹੋਵੇਗੀ ਜੋ ਸੂਬਾ ਸਕੱਤਰੇਤ 'ਚ ਆਯੋਜਿਤ ਕੀਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਬੈਠਕ ਲਈ ਮੀਟਿੰਗ ਹਾਲ 'ਚ ਕਈ ਅਹਿਮ ਬਦਲਾਅ ਕੀਤੇ ਗਏ ਹਨ। ਕੈਬਨਿਟ ਦੀ ਟੇਬਲ ਨੂੰ ਵੱਡਾ ਕਰਨ ਤੋਂ ਇਲਾਵਾ ਨਾਲ ਲੱਗਦੇ ਹਾਲ ਨੂੰ ਮਿਲਾ ਕੇ ਬੈਠਕ ਹਾਲ ਨੂੰ ਵੱਡਾ ਕੀਤਾ ਗਿਆ ਹੈ। ਹਾਲਾਂਕਿ ਮੰਤਰੀ ਮੰਡਲ 'ਚ ਹੁਣ ਸਾਰੇ 11 ਮੰਤਰੀ ਸ਼ਾਮਲ ਹਨ, ਅਜਿਹੇ 'ਚ ਕੋਰੋਨਾ ਦੌਰਾਨ ਸਾਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ 'ਚ ਮੁਸ਼ਕਿਲ ਆ ਸਕਦੀ ਸੀ।
ਇਸ ਵਜ੍ਹਾ ਨਾਲ ਕੈਬਨਿਟ ਬੈਠਕ ਵਾਲੇ ਹਾਲ 'ਚ ਇਸ ਤਰ੍ਹਾਂ ਬਦਲਾਅ ਕੀਤਾ ਗਿਆ ਹੈ ਤਾਂ ਕਿ ਮੰਤਰੀਆਂ ਵਿਚਾਲੇ ਉਚਿਤ ਦੂਰੀ ਰਹਿ ਸਕੇ। ਬੈਠਕ 'ਚ ਬਾਹਰੀ ਸੂਬਿਆਂ ਲਈ ਬੱਸਾਂ ਚਲਾਉਣ ਅਤੇ ਪੀ.ਓ.ਐੱਸ. ਮਸ਼ੀਨਾਂ ਰਾਹੀਂ ਰਾਸ਼ਨ ਦੇਣ ਦੇ ਮਾਮਲੇ 'ਚ ਫੈਸਲਾ ਹੋ ਸਕਦਾ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ 'ਚ ਹੋਣ ਜਾ ਰਹੀ ਇਸ ਬੈਠਕ 'ਚ ਸਰਕਾਰ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਲੜਨ ਦੀ ਅਗਲੀ ਰਣਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਹੋਵੇਗਾ। ਇਸ ਤੋਂ ਇਲਾਵਾ ਵੀ ਕਈ ਹੋਰ ਅਹਿਮ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ।