ਵ੍ਹੀਲਚੇਅਰ ਨਾ ਮਿਲਣ ਕਾਰਨ ਯਾਤਰੀ ਦੀ ਮੌਤ, DGCA ਨੇ Air India ''ਤੇ ਲਾਇਆ 30 ਲੱਖ ਦਾ ਜੁਰਮਾਨਾ
Thursday, Feb 29, 2024 - 03:07 PM (IST)

ਨਵੀਂ ਦਿੱਲੀ (ਭਾਸ਼ਾ) - ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਮੁੰਬਈ ਹਵਾਈ ਅੱਡੇ 'ਤੇ ਬੀਤੇ ਦਿਨੀਂ 80 ਸਾਲਾ ਯਾਤਰੀ ਨੂੰ ਵ੍ਹੀਲਚੇਅਰ ਨਾ ਦੇਣ ਕਾਰਨ ਉਸ ਦੀ ਮੌਤ ਹੋ ਜਾਣ 'ਤੇ ਏਅਰ ਇੰਡੀਆ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਡੀਜੀਸੀਏ ਨੇ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਯਾਤਰੀ ਨੂੰ ਜਹਾਜ਼ ਤੋਂ ਟਰਮੀਨਲ ਤੱਕ ਪੈਦਲ ਜਾਣਾ ਪਿਆ ਸੀ, ਕਿਉਂਕਿ ਵ੍ਹੀਲਚੇਅਰ ਉਪਲਬਧ ਨਹੀਂ ਸੀ ਅਤੇ ਉਹ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਯਾਤਰੀ ਦੀ ਮੌਤ ਹੋ ਗਈ। ਇਹ ਘਟਨਾ 12 ਫਰਵਰੀ ਦੀ ਹੈ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਇਸ ਸਬੰਧ ਵਿਚ ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ, ਕਿਉਂਕਿ ਉਹ ਬਜ਼ੁਰਗ ਯਾਤਰੀ ਨੂੰ ਵ੍ਹੀਲਚੇਅਰ ਪ੍ਰਦਾਨ ਕਰਨ ਵਿਚ ਅਸਫਲ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਏਅਰ ਇੰਡੀਆ ਨੇ ਇਸ ਮਾਮਲੇ ਵਿਚ ਗਲਤੀ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਵੀ ਕੋਈ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ
ਨਾਲ ਹੀ ਏਅਰਲਾਈਨ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਮੁੜ ਤੋਂ ਰੋਕਣ ਲਈ ਸੁਧਾਰਾਤਮਕ ਕਦਮਾਂ ਦੀ ਜਾਣਕਾਰੀ ਦੇਣ ਵਿੱਚ ਵੀ ਅਸਫਲ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਡੀਜੀਸੀਏ ਨੇ ਏਅਰਲਾਈਨ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ, ਜਿਸ ਉੱਤੇ ਏਅਰ ਇੰਡੀਆ ਨੇ ਰੈਗੂਲੇਟਰ ਨੂੰ 20 ਫਰਵਰੀ ਨੂੰ ਆਪਣਾ ਜਵਾਬ ਦਾਖ਼ਲ ਕਰਵਾਇਆ ਸੀ।
ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ
ਇਸ ਦੌਰਾਨ ਏਅਰਲਾਈਨ ਨੇ ਕਿਹਾ ਕਿ ਬਜ਼ੁਰਗ ਯਾਤਰੀ ਕਿਸੇ ਹੋਰ ਵ੍ਹੀਲਚੇਅਰ ਦਾ ਇੰਤਜ਼ਾਰ ਕਰਨ ਦੀ ਬਜਾਏ ਕਿਸੇ ਹੋਰ ਵ੍ਹੀਲਚੇਅਰ 'ਤੇ ਬੈਠੀ ਆਪਣੀ ਪਤਨੀ ਨਾਲ ਚੱਲਣ ਲੱਗੇ ਸੀ। ਅਧਿਕਾਰੀ ਨੇ ਕਿਹਾ, "ਇਸ ਸਬੰਧ ਵਿੱਚ ਸਾਰੀਆਂ ਏਅਰਲਾਈਨ ਕੰਪਨੀਆਂ ਨੂੰ ਇੱਕ ਸਲਾਹ ਵੀ ਜਾਰੀ ਕੀਤੀ ਗਈ ਹੈ।" ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਯਾਤਰੀਆਂ ਲਈ ਲੋੜੀਂਦੀ ਗਿਣਤੀ ਵਿੱਚ ਵ੍ਹੀਲਚੇਅਰਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਹੋਣ ਜਾਂ ਉਤਰਨ ਵੇਲੇ ਸਹਾਇਤਾ ਦੀ ਲੋੜ ਹੁੰਦੀ ਹੈ।''
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8