ਰਾਜਪਾਲ ਬਲਰਾਮ ਜੀ ਟੰਡਨ ਦਾ ਦਿਹਾਂਤ, ਪ੍ਰਦੇਸ਼ ''ਚ 7 ਦਿਨ ਦਾ ਰਾਜ ਸੋਗ

08/14/2018 4:06:50 PM

ਰਾਏਪੁਰ— ਛੱਤੀਸਗੜ੍ਹ ਦੇ ਰਾਜਪਾਲ ਬਲਰਾਮ ਜੀ ਦਾਸ ਟੰਡਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਬਲਰਾਮ ਜੀ ਟੰਡਨ ਰਾਜ ਭਵਨ 'ਚ ਸਵੇਰੇ ਨਾਸ਼ਤਾ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਦਿਲ 'ਚ ਦਰਦ ਮਹਿਸੂਸ ਹੋਇਆ। ਜਿਸ ਤੋਂ ਬਾਅਦ ਬਲਰਾਮ ਜੀ ਨੂੰ ਅੰਬੇਡਕਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 
PunjabKesari

ਸੀ.ਐੱਮ. ਰਮਨ ਸਿੰਘ ਨੇ ਮੀਡੀਆ ਦੇ ਜ਼ਰੀਏ ਖੁਦ ਘਟਨਾ ਦੀ ਜਾਣਕਾਰੀ ਦਿੱਤੀ। ਨਾਲ ਹੀ ਪ੍ਰਦੇਸ਼ 'ਚ ਸੱਤ ਦਿਨ ਦੇ ਰਾਜ ਸੋਗ ਦਾ ਐਲਾਨ ਕੀਤਾ। ਬਲਰਾਮ ਜੀ ਆਪਣੇ ਰਾਜਨੀਤੀਕ ਕਰੀਅਰ 'ਚ ਪੰਜਾਬ ਦੇ ਛੇ ਵਾਰ ਵਿਧਾਇਕ ਰਹੇ। ਨਾਲ ਹੀ 1997-2002 'ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਮੰਤਰਾਲੇ 'ਚ ਕੈਬਨਿਟ ਮੰਤਰੀ ਦੇ ਰੂਪ 'ਚ ਕੰਮ ਕੀਤਾ। ਪੰਜਾਬ ਦੇ ਉਪ ਮੁਖ ਮੰਤਰੀ ਦੇ ਤੌਰ ਉਨ੍ਹਾਂ ਨੇ ਕਾਰਜ ਭਾਰ ਸੰਭਾਲਿਆ।
ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਤਾਇਆ ਸੋਗ

https://twitter.com/ChouhanShivraj/status/1029293150676738048

ਮੱਧ ਪ੍ਰਦੇਸ਼ ਦੇ ਸੀ.ਐੱਮ. ਸ਼ਿਵਰਾਜ ਸਿੰਘ ਚੌਹਾਨ ਨੇ ਰਾਜਪਾਲ ਬਲਰਾਮ ਜੀ ਦਾਸ ਟੰਡਨ ਦੇ ਮੌਤ 'ਤੇ ਸ਼ੌਕ ਜਤਾਇਆ। ਟਵੀਟ ਕਰ ਉਨ੍ਹਾਂ ਨੇ ਕਿਹਾ ਕਿ ਰਾਜਨੀਤੀਕ ਸ਼ੁਚਿਤਾ, ਜਨਸੇਵਾ ਅਤੇ ਕਲਿਆਨ ਦੇ ਚੋਣ ਛੱਤੀਸਗੜ੍ਹ ਦੇ ਰਾਜਪਾਲ ਬਲਰਾਮ ਦਾਸ ਟੰਡਨ ਜੀ ਨੂੰ ਸ਼ਰਧਾਂਜਲੀ। ਦੇਸ਼ ਸੇਵਾ ਲਈ ਸਰਪਿਤ ਤੁਹਾਡਾ ਜੀਵਨ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗਾ। ਭਗਵਾਨ ਤੋਂ ਪ੍ਰਾਰਥਨਾ ਹੈ ਕਿ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।


Related News