ਖੂਹ ''ਚ ਡਿੱਗਾ ਹਥੌੜਾ ਚੁੱਕਣ ਗਏ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਤੜਫ-ਤੜਫ ਗਈਆਂ ਜਾਨਾਂ

Friday, Aug 02, 2024 - 02:18 PM (IST)

ਗੜ੍ਹੀਮਲਹਾਰਾ : ਕੁਰਾਹਾ ਪਿੰਡ 'ਚ ਖੂਹ 'ਚ ਉੱਤਰੇ 4 ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮਰਨ ਵਾਲਿਆਂ 'ਚ ਪਿਤਾ-ਪੁੱਤਰ ਅਤੇ ਇਕ ਹੋਰ ਵਿਅਕਤੀ ਸਮੇਤ ਇੱਕੋ ਪਰਿਵਾਰ ਦੇ ਤਿੰਨ ਲੋਕ ਸ਼ਾਮਲ ਹਨ।  ਇਸ ਹਾਦਸੇ ਤੋਂ ਬਾਅਦ ਚਾਰਾਂ ਨੂੰ ਖੂਹ 'ਚੋਂ ਕੱਢ ਕੇ ਜ਼ਿਲਾ ਹਸਪਤਾਲ ਲਿਆਂਦਾ ਗਿਆ, ਜਿੱਥੇ ਸਵੇਰੇ 10.30 ਵਜੇ ਡਾਕਟਰ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਥੌੜਾ ਚੁੱਕਣ ਲਈ ਖੂਹ 'ਚ ਉਤਰੇ ਸਾਰੇ

ਕੁਰਾਹਾ ਪਿੰਡ ਦੇ ਵਸਨੀਕ ਸ਼ੇਖ ਵਸ਼ੀਰ ਦੇ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸ਼ੁੱਕਰਵਾਰ ਸਵੇਰੇ 9 ਵਜੇ ਉਸਾਰੀ ਦੇ ਕੰਮ ਦੌਰਾਨ 45 ਸਾਲਾ ਮਕੈਨਿਕ ਮੁੰਨਾਲਾਲ ਕੁਸ਼ਵਾਹਾ ਦੇ ਹੱਥੋਂ ਹਥੌੜਾ ਤੰਗ ਖੂਹ 'ਚ ਡਿੱਗ ਗਿਆ। ਮੁੰਨਾ ਲਾਲ ਦਾ ਪਿਤਾ ਰਾਮਦਿਆਲ ਹਥੌੜਾ ਚੁੱਕਣ ਲਈ ਖੂਹ 'ਚ ਗਿਆ, ਪਰ 15 ਮਿੰਟ ਤੱਕ ਵਾਪਸ ਨਹੀਂ ਆਇਆ ਅਤੇ ਨਾ ਹੀ ਕਿਸੇ ਨੇ ਫੋਨ ਕਰਨ 'ਤੇ ਕੋਈ ਜਵਾਬ ਦਿੱਤਾ। ਫਿਰ 60 ਸਾਲਾ ਸ਼ੇਖ ਰਜ਼ਾਕ ਖੂਹ 'ਚ ਉਤਰੇ ਪਰ ਉਹ ਵੀ ਵਾਪਸ ਨਹੀਂ ਆਏ ਤਾਂ ਸ਼ੇਖ ਵਸ਼ੀਰ ਦਾ 37 ਸਾਲਾ ਪੁੱਤਰ ਸ਼ੇਖ ਅਸਲਮ ਦੋਵਾਂ ਨੂੰ ਦੇਖਣ ਲਈ ਖੂਹ 'ਚ ਉਤਰਿਆ ਪਰ ਉਹ ਵੀ ਵਾਪਸ ਨਹੀਂ ਪਰਤਿਆ | ਫਿਰ ਉਸੇ ਪਰਿਵਾਰ ਦਾ 21 ਸਾਲਾ ਸ਼ੇਖ ਅਲਤਾਫ, ਪਿਤਾ ਸ਼ੇਖ ਮੁਸਲਿਮ ਵੀ ਖੂਹ 'ਚ ਵੜ੍ਹ ਗਿਆ ਪਰ ਉਹ ਵੀ ਵਾਪਸ ਨਹੀਂ ਪਰਤਿਆ ਅਤੇ ਨਾ ਹੀ ਆਵਾਜ਼ ਦੇਣ 'ਤੇ ਕੋਈ ਰਿਪਲਾਈ ਦੇ ਰਿਹਾ ਸੀ। 

PunjabKesari

ਸੱਦਣ 'ਤੇ ਵੀ ਨਹੀਂ ਆਈ ਐਂਬੁਲੈਂਸ

ਘਬਰਾ ਕੇ ਪਰਿਵਾਰ ਨੇ ਪੁਲਸ ਅਤੇ ਐਂਬੂਲੈਂਸ ਨੂੰ ਸੱਦਿਆ। ਪੁਲਸ ਮੌਕੇ ’ਤੇ ਪੁੱਜੀ ਪਰ ਖੂਹ ਵਿੱਚ ਜ਼ਹਿਰੀਲੀ ਗੈਸ ਦੇ ਡਰ ਕਾਰਨ ਕੋਈ ਵੀ ਖੂਹ ਵਿੱਚ ਨਹੀਂ ਗਿਆ। ਪੁਲਸ ਅਤੇ ਪਿੰਡ ਵਾਸੀਆਂ ਨੇ ਖੂਹ 'ਚੋਂ ਬਾਲਟੀ ਕੱਢਣ ਲਈ ਵਰਤੇ ਗਏ ਕਾਂਟੇ ਦੀ ਮਦਦ ਨਾਲ ਚਾਰਾਂ ਨੂੰ ਬੇਸੁੱਧ ਹਾਲਤ 'ਚ ਬਾਹਰ ਕੱਢਿਆ ਅਤੇ ਤੁਰੰਤ ਜ਼ਿਲਾ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚਣ ਤਕ ਹੀ 10.30 ਵੱਜ ਚੁੱਕੇ ਸਨ। ਡਿਊਟੀ ਡਾਕਟਰ ਆਸ਼ੀਸ਼ ਸ਼ੁਕਲਾ ਨੇ ਚੈੱਕਅੱਪ ਕਰਕੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਨੇ ਦੱਸਿਆ ਕਿ ਮੌਤ ਜ਼ਹਿਰੀਲੀ ਗੈਸ ਕਾਰਨ ਦਮ ਘੁਟਣ ਕਾਰਨ ਹੋਈ ਹੈ। ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ 'ਤੇ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਪਰਿਵਾਰਕ ਮੈਂਬਰ ਰਸ਼ੀਦ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਐਂਬੂਲੈਂਸ ਅਤੇ ਪੁਲਸ ਨੂੰ ਫੋਨ ਕੀਤਾ, ਪੁਲਸ ਆਈ, ਪਰ ਐਂਬੂਲੈਂਸ ਨਹੀਂ ਆਈ। ਚਾਰਾਂ ਨੂੰ ਬਚਾਉਣ ਅਤੇ ਜ਼ਿਲ੍ਹਾ ਹਸਪਤਾਲ ਲਿਆਉਣ ਵਿੱਚ ਸਮਾਂ ਲੱਗਾ। ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ।
PunjabKesari

10 ਸਾਲਾਂ ਤੱਕ ਢੱਕਿਆ ਹੋਇਆ ਸੀ ਖੂਹ

ਸ਼ੇਖ ਵਸ਼ੀਰ ਦੇ ਘਰ ਦੇ ਵਿਹੜੇ ਵਿਚਲਾ ਤੰਗ ਖੂਹ ਪਿਛਲੇ ਦਸ ਸਾਲਾਂ ਤੋਂ ਸੁੱਕਣ ਕਾਰਨ ਢੱਕਿਆ ਹੋਇਆ ਸੀ। ਉਸਾਰੀ ਦੇ ਕੰਮ ਦੌਰਾਨ ਖੂਹ ਨੂੰ ਢੱਕਣ ਲਈ ਰੱਖੀ ਚਿਪ ਫਿਸਲ ਗਈ। ਜਿਸ ਕਾਰਨ ਕਾਰੀਗਰ ਦਾ ਹਥੌੜਾ ਫਿਸਲ ਕੇ ਖੂਹ ਵਿੱਚ ਡਿੱਗ ਗਿਆ। ਕਾਰੀਗਰ ਇਸ ਹਥੌੜੇ ਨੂੰ ਬਾਹਰ ਕੱਢਣ ਲਈ ਖੂਹ 'ਚ ਉਤਰਿਆ ਅਤੇ ਉਸ ਤੋਂ ਬਾਅਦ ਇਕ-ਇਕ ਕਰਕੇ ਤਿੰਨ ਹੋਰ ਲੋਕ ਹੇਠਾਂ ਉਤਰੇ ਗਏ, ਜਿਨ੍ਹਾਂ ਦੀ ਮੌਤ ਹੋ ਗਈ।


DILSHER

Content Editor

Related News