ਨਦੀ ''ਚ ਮੱਛੀਆਂ ਫੜ੍ਹਨ ਸਮੇਂ ਨੌਜਵਾਨਾਂ ਨਾਲ ਵਾਪਰਿਆ ਹਾਦਸਾ

Saturday, Sep 09, 2017 - 11:06 PM (IST)

ਨਦੀ ''ਚ ਮੱਛੀਆਂ ਫੜ੍ਹਨ ਸਮੇਂ ਨੌਜਵਾਨਾਂ ਨਾਲ ਵਾਪਰਿਆ ਹਾਦਸਾ

ਬੀਕਾਨੇਰ— ਰਾਜਸਥਾਨ ਦੇ ਹਨੁਮਾਨਗੜ੍ਹ 'ਚ ਸ਼ਨੀਵਾਰ ਨੂੰ ਇਕ ਨਦੀ 'ਚ ਡੁੱਬਣ ਕਾਰਨ 2 ਨੌਜਵਾਨ ਅਤੇ ਇਕ ਲੜਕੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਜੰਕਸ਼ਨ ਥਾਣਾ ਖੇਤਰ 'ਚ ਦੁਪਹਿਰ ਤੋਂ ਬਾਅਦ ਚੱਕ ਜਵਾਲਾਸਿੰਘਵਾਲਾ ਨੇੜੇ 19 ਸਾਲਾ ਨੌਜਵਾਨ ਵਿੱਕੀ ਅਤੇ ਧਰਮਿੰਦਰ ਨਦੀ 'ਚ ਉਤਰ ਕੇ ਮੱਛਲੀਆਂ ਫੜ੍ਹ ਰਹੇ ਸਨ। ਇਸ ਦੌਰਾਨ ਅਚਾਨਕ ਵਿੱਕੀ ਨਦੀ 'ਚ ਇਕ ਡੁੰਘੇ ਟੋਏ 'ਚ ਡੁੱਬਣ ਲੱਗਾ, ਜਿਸ ਨੂੰ ਬਚਾਉਣ ਲਈ ਧਰਮਿੰਦਰ ਨੇ ਕੋਸ਼ਿਸ਼ ਕੀਤੀ ਪਰ ਨਦੀ ਦਾ ਪਾਣੀ ਤੇਜ਼ ਹੋਣ ਕਾਰਨ ਉਹ ਵੀ ਡੁੱਬ ਗਿਆ। ਇਹ ਸਭ ਦੇਖ ਉਥੇ ਮੌਜੂਦ ਇਕ ਨੌਜਵਾਨ ਨੇ ਉਨ੍ਹਾਂ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਡੁੰਘਾ ਟੋਇਆ ਅਤੇ ਪਾਣੀ ਦੇ ਤੇਜ਼ ਵਹਾਓ ਕਾਰਨ ਉਹ ਅਸਫਲ ਹੋ ਗਿਆ। ਇਸ ਤੋਂ ਬਾਅਦ ਉਥੇ ਪਹੁੰਚੀ ਪੁਲਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਧਰਮਿੰਦਰ ਦੀ ਲਾਸ਼ ਨੂੰ ਨਦੀ 'ਚੋਂ ਕੱਢ ਲਿਆ ਪਰ ਵਿੱਕੀ ਦੀ ਲਾਸ਼ ਨਦੀ 'ਚੋਂ ਨਹੀਂ ਮਿਲੀ। ਉਸ ਦੀ ਲਾਸ਼ ਦੀ ਭਾਲ ਅਜੇ ਜ਼ਾਰੀ ਹੈ।  
ਪੁਲਸ ਨੇ ਦੱਸਿਆ ਕਿ ਇਕ ਹੋਰ ਘਟਨਾ 'ਚ ਟਾਊਨ ਥਾਣਾ ਖੇਤਰ 'ਚ ਚੱਕ ਐਸ. ਐਨ. ਐਮ. ਸ਼੍ਰੀਨਗਰ 'ਚ ਇਕ ਇੱਟ ਦੇ ਭੱਟੇ ਦੇ ਕਾਰਖਾਨੇ ਨੇੜੇ ਇਕ ਮਜ਼ਦੂਰ ਦੀ 19 ਸਾਲਾ ਪੁੱਤਰੀ ਅੰਜੂ ਵੀ ਸ਼ਨੀਵਾਰ ਨੂੰ ਨਦੀ 'ਚ ਡੁੱਬ ਗਈ। ਜਿਸ ਨੂੰ ਬਚਾਉਣ ਲਈ ਇਕ ਨੌਜਵਾਨ ਨੇ ਕੋਸ਼ਿਸ਼ ਕੀਤੀ ਪਰ ਉਹ ਅੰਜੂ ਨੂੰ ਬਚਾ ਨਹੀਂ ਸਕਿਆ। ਮੌਕੇ 'ਤੇ ਪਹੁੰਚੀ ਪੁਲਸ ਅਤੇ ਗੋਤਾਖਾਰਾਂ ਦੀ ਸਹਾਇਤਾ ਨਾਲ ਉਸ ਦੀ ਲਾਸ਼ ਦੀ ਭਾਲ ਕੀਤੀ ਗਈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਚੱਲ ਸਕਿਆ ਹੈ। 


Related News