ਨੋਇਡਾ ''ਚ RSS ਕਰਮਚਾਰੀ ''ਤੇ ਜਾਨਲੇਵਾ ਹਮਲਾ, ਭੜਕੇ ਲੋਕਾਂ ਨੇ ਕੀਤਾ ਥਾਣੇ ਦਾ ਘਿਰਾਉ
Saturday, Jan 02, 2021 - 12:53 AM (IST)
ਨਵੀਂ ਦਿੱਲੀ - ਦਿੱਲੀ ਨਾਲ ਲੱਗਦੇ ਨੋਇਡਾ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੇ ਇੱਕ ਕਰਮਚਾਰੀ 'ਤੇ ਸ਼ੁੱਕਰਵਾਰ ਨੂੰ ਜਾਨਲੇਵਾ ਹਮਲਾ ਹੋਇਆ। ਘਟਨਾ ਤੋਂ ਨਾਰਾਜ਼ ਆਰ.ਐੱਸ.ਐੱਸ. ਦੇ ਕਰਮਚਾਰੀਆਂ ਨੇ ਸੈਕਟਰ 20 ਦੇ ਥਾਣੇ ਦਾ ਘਿਰਾਉ ਕੀਤਾ। ਆਰ.ਐੱਸ.ਐੱਸ. ਨੋਇਡਾ ਦੇ ਵਿਭਾਗੀ ਪ੍ਰਬੰਧਕ ਵਿਨੋਦ ਕੌਸ਼ਿਕ ਰਾਮ ਜਨਮ ਸਥਾਨ ਨਿਰਮਾਣ ਲਈ ਪੈਸਾ ਇਕੱਤਰ ਕਰਨ ਗਏ ਸਨ।
ਇਹ ਵੀ ਪੜ੍ਹੋ- ਵਿਵਾਦਿਤ ਬਿਆਨ ਤੋਂ ਬਾਅਦ ਰਵਨੀਤ ਬਿੱਟੂ ਖ਼ਿਲਾਫ਼ ਦਿੱਲੀ 'ਚ FIR ਦਰਜ
ਨੋਇਡਾ ਦੇ ਸੈਕਟਰ 9 ਦੇ ਕੋਲ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ। ਹਮਲਾਵਰਾਂ ਨੇ ਵਿਨੋਦ ਕੌਸ਼ਿਕ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਪੁਲਸ ਨੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦੋ ਦਿਨ ਪਹਿਲਾਂ ਮਥੁਰਾ ਦੇ ਗੋਵਿੰਦ ਨਗਰ ਇਲਾਕੇ ਵਿੱਚ ਅਸਮਾਜਿਕ ਤੱਤਾਂ ਨੇ ਆਰ.ਐੱਸ.ਐੱਸ. ਦੇ ਦਫ਼ਤਰ 'ਤੇ ਜੱਮ ਕੇ ਪੱਥਰਾਅ ਕੀਤਾ ਸੀ. ਪੱਥਰਾਅ ਵਿੱਚ RSS ਦਫ਼ਤਰ ਦੇ ਦੋ ਕਰਮਚਾਰੀ ਜ਼ਖ਼ਮੀ ਹੋਏ ਸਨ। ਜਦੋਂ ਤੱਕ ਪੁਲਸ ਆਈ, ਹਮਲਾਵਰ ਭੱਜ ਗਏ। ਪੁਲਸ ਹੁਣ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।