ਆਚਾਰ ਦੇ ਡੱਬੇ ’ਚੋਂ ਨਿਕਲਿਆ ਮਰਿਆ ਹੋਇਆ ਚੂਹਾ, ਵੇਖ ਕੇ ਪੂਰਾ ਪਰਿਵਾਰ ਰਹਿ ਗਿਆ ਹੱਕਾ-ਬੱਕਾ

Sunday, Jun 20, 2021 - 05:28 PM (IST)

ਸੋਨਲ— ਦੇਸ਼ ’ਚ ਇਸ ਸਮੇਂ ਮਹਿੰਗਾਈ ਸਿਖਰ ’ਤੇ ਹੈ। ਇਕ ਪਾਸੇ ਜਿੱਥੇ ਦੇਸ਼ ’ਚ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ, ਉੱਥੇ ਹੀ ਖ਼ੁਰਾਕ ਪਦਾਰਥ ਬਣਾਉਣ ਵਾਲੇ ਉਦਯੋਗ ਸਸਤੇ ’ਚ ਆਪਣੀ ਸਮੱਗਰੀ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਚ ਸਾਹਮਣੇ ਆਇਆ ਹੈ, ਜਿੱਥੇ ਉਦਯੋਗਿਕ ਖੇਤਰ ਬੱਦੀ ਸਥਿਤ ਉਦਯੋਗ ਦੇ ਇਕ ਮਿਕਸ ਆਚਾਰ ਦੇ ਡੱਬੇ ’ਚੋਂ ਮਰਿਆ ਹੋਇਆ ਚੂਹਾ ਨਿਕਲਿਆ। 

ਇਹ ਵੀ ਪੜ੍ਹੋ- ਰਿਸ਼ਤਿਆਂ ’ਤੇ ਭਾਰੀ ਪਈ ‘ਤਾਲਾਬੰਦੀ’, ਮਾਂ ਦੀ ਦੇਖਭਾਲ ਨਹੀਂ ਕਰ ਸਕਿਆ ਪੁੱਤ ਤਾਂ ਭੇਜਿਆ ਬਿਰਧ ਆਸ਼ਰਮ

ਇਹ ਘਟਨਾ ਨਾਲਾਗੜ੍ਹ ਦੇ ਢਾਣਾ ਪਿੰਡ ਦੀ ਹੈ, ਇੱਥੇ ਪਿੰਡ ਦੇ ਇਕ ਵਿਅਕਤੀ ਵਲੋਂ ਕੁਝ ਦਿਨ ਪਹਿਲਾਂ ਇਕ ਕਿਲੋ ਮਿਕਸ ਆਚਾਰ ਦਾ ਡੱਬਾ ਖਰੀਦਿਆ ਗਿਆ ਸੀ। ਕੁਝ ਦਿਨ ਬਾਅਦ ਆਚਾਰ ਦਾ ਇਸਤੇਮਾਲ ਖਾਣੇ ਵਿਚ ਕਰਦੇ ਰਹੇ, ਜਦੋਂ ਡੱਬਾ ਅੱਧਾ ਹੋ ਗਿਆ ਤਾਂ ਉਸ ’ਚੋਂ ਮਰਿਆ ਹੋਇਆ ਚੂਹਾ ਨਿਕਲਿਆ। ਇਹ ਵੇਖ ਕੇ ਪੂਰਾ ਪਰਿਵਾਰ ਹੱਕਾ-ਬੱਕਾ ਰਹਿ ਗਿਆ। ਪਰਿਵਾਰ ਦੇ ਲੋਕ ਉਲਟੀਆਂ ਕਰਨ ਲੱਗ ਪਏ।

ਇਹ ਵੀ ਪੜ੍ਹੋ- ਈਜ਼ ਆਫ ਲਿਵਿੰਗ ਇੰਡੈਕਸ 2020 ਦਾ ਸਰਵੇਖਣ: ਬੇਂਗਲੁਰੂ ਦੇਸ਼ ਦਾ ਸਰਬੋਤਮ ਸ਼ਹਿਰ

ਉਕਤ ਵਿਅਕਤੀ ਉਸ ਆਚਾਰ ਦੇ ਡੱਬੇ ਨੂੰ ਦੁਕਾਨਦਾਰ ਕੋਲ ਲੈ ਗਿਆ। ਇਸ ਤੋਂ ਬਾਅਦ ਦੁਕਾਨਦਾਰ ਨੇ ਚੂਹੇ ਦਾ ਵੀਡੀਓ ਬਣਾ ਕੇ ਵਾਇਰਲ ਕੀਤਾ। ਦੱਸ ਦੇਈਏ ਕਿ ਇਹ ਆਚਾਰ ਉਦਯੋਗਿਕ ਖੇਤਰ ਬੱਦੀ ਵਿਚ ਸਥਿਤ ਉਦਯੋਗ ’ਚ ਬਣਾਇਆ ਜਾ ਰਿਹਾ ਹੈ ਅਤੇ ਉਸ ਦੀ ਸ਼ਿਕਾਇਤ ਸੀ. ਐੱਮ. ਹੈਲਪਲਾਈਨ ਨੰਬਰ ’ਤੇ ਕਰ ਦਿੱਤੀ ਗਈ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਅਜਿਹੇ ਉਦਯੋਗ ’ਤੇ ਕੀ ਕਾਰਵਾਈ ਕਰਦਾ ਹੈ। ਦੱਸਣਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਿੱਥੇ ਖ਼ੁਰਾਕ ਪਦਾਰਥਾਂ ਅੰਦਰ ਮਰੇ ਹੋਏ ਜਾਨਵਰ ਨਿਕਲੇ ਹੋਣ। ਫਿਰ ਵੀ ਨਾ ਤਾਂ ਪ੍ਰਦੇਸ਼ ਸਰਕਾਰ ਵਲੋਂ ਅਤੇ ਨਾ ਹੀ ਸਥਾਨਕ ਵਿਧਾਇਕਾਂ ਵਲੋਂ ਇਸ ਖੇਤਰ ’ਚ ਫੂਡ ਐਂਡ ਸੇਫਟੀ ਦਾ ਦਫ਼ਤਰ ਖੁੱਲ੍ਹਵਾਇਆ ਗਿਆ। 

ਇਹ ਵੀ ਪੜ੍ਹੋ- ਪੌਣੇ 3 ਲੱਖ ਰੁਪਏ ਕਿਲੋ ਵਿਕਦੇ ਨੇ ਇਹ ਅੰਬ, ਰਾਖੀ ਲਈ ਮਾਲਕ ਨੇ ਰੱਖੇ 4 ਚੌਂਕੀਦਾਰ ਅਤੇ 6 ਕੁੱਤੇ


Tanu

Content Editor

Related News