ਸਗਾਈ ਤੋਂ ਇਕ ਦਿਨ ਪਹਿਲਾਂ ਦਰੱਖਤ ਨਾਲ ਲਟਕੀ ਮਿਲੀ ਨੌਜਵਾਨ ਦੀ ਲਾਸ਼
Monday, Jan 30, 2023 - 02:56 PM (IST)

ਫਰੂਖਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਅੰਮ੍ਰਿਤਪੁਰ ਖੇਤਰ 'ਚ ਸਗਾਈ ਤੋਂ ਇਕ ਦਿਨ ਪਹਿਲੇ ਇਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕੀ ਮਿਲੀ। ਪੁਲਸ ਖੇਤਰ ਅਧਿਕਾਰੀ ਪ੍ਰਦੀਪ ਕੁਮਾਰ ਨੇ ਸੋਮਵਾਰ ਨੂੰ ਦੱਸਿਆ ਕਿ ਅੰਮ੍ਰਿਤਪੁਰ ਥਾਣਾ ਖੇਤਰ ਦੇ ਮੋਕੁਲਪੁਰ ਪਿੰਡ ਦੇ ਵਾਸੀ ਅੰਕਿਤ (18) ਦੀ ਲਾਸ਼ ਐਤਵਾਰ ਨੂੰ ਪਿੰਡ ਤੋਂ ਬਾਹਰ ਇਕ ਦਰੱਖਤ ਨਾਲ ਲਟਕੀ ਮਿਲੀ।
ਕੁਮਾਰ ਅਨੁਸਾਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅੰਕਿਤ ਦੀ ਸੋਮਵਾਰ ਨੂੰ ਸਗਾਈ ਹੋਣੀ ਸੀ। ਐਤਵਾਰ ਨੂੰ ਜਦੋਂ ਉਹ ਖਰੀਦਦਾਰੀ ਕਰ ਕੇ ਆਇਆ ਤਾਂ ਉਸ ਨੂੰ ਕਿਸੇ ਵਿਅਕਤੀ ਨੇ ਫ਼ੋਨ ਕਰ ਕੇ ਬਾਹਰ ਬੁਲਾਇਆ। ਉਸ ਤੋਂ ਬਾਅਦ ਸ਼ਾਮ ਨੂੰ ਉਸ ਦੀ ਲਾਸ਼ ਸ਼ੱਕੀ ਹਾਲਤ 'ਚ ਇਕ ਦਰੱਖਤ ਨਾਲ ਲਟਕੀ ਮਿਲੀ। ਉਨ੍ਹਾਂ ਦੱਸਿਆ ਕਿ ਉਹ ਇਕ ਵਿਦਿਆਰਥੀ ਸੀ, ਮਾਮਲੇ ਦੀ ਜਾਂਚ ਜਾਰੀ ਹੈ।