ਹੁਣ ਫਰੀਦਾਬਾਦ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਸੂਟਕੇਸ ’ਚੋਂ ਮਿਲਿਆ ਮਨੁੱਖੀ ਪਿੰਜਰ

Friday, Nov 25, 2022 - 01:00 PM (IST)

ਹੁਣ ਫਰੀਦਾਬਾਦ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਸੂਟਕੇਸ ’ਚੋਂ ਮਿਲਿਆ ਮਨੁੱਖੀ ਪਿੰਜਰ

ਫਰੀਦਾਬਾਦ (ਸੁਧੀਰ ਰਾਘਵ)– ਫਰੀਦਾਬਾਦ ’ਚ ਜੰਗਲ ’ਚ ਵੀਰਵਾਰ ਨੂੰ ਨੀਲੇ ਸੂਟਕੇਸ ’ਚ ਮਨੁੱਖੀ ਪਿੰਜਰ ਮਿਲਿਆ, ਜਿਸ ਤੋਂ ਬਾਅਦ ਪੁਲਸ ਇਸ ਨੂੰ ਦਿੱਲੀ ਦੇ ਛਤਰਪੁਰ ਸ਼ਰਧਾ ਮਰਡਰ ਕੇਸ ਨਾਲ ਜੋੜ ਕੇ ਵੇਖ ਰਹੀ ਹੈ ਕਿਉਂਕਿ ਕਤਲ ਪਿੱਛੋਂ ਸੂਟਕੇਸ ’ਚ ਸੁੱਟੀ ਗਈ ਲਾਸ਼ ਦੇ ਕੁਝ ਹੀ ਟੁਕੜੇ ਮਿਲੇ ਹਨ, ਜੋ 2 ਤੋਂ 3 ਮਹੀਨੇ ਜਾਂ ਜ਼ਿਆਦਾ ਪੁਰਾਣਾ ਹੋਣਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ– UP ’ਚ ਲਵ ਜੇਹਾਦ! ਪਹਿਲਾਂ ਨਾਂ ਬਦਲ ਕੇ ਕੀਤਾ ਰੇਪ, ਹੁਣ ਸ਼ਰਧਾ ਵਾਂਗ 35 ਟੁਕੜੇ ਕਰਨ ਦੀ ਦੇ ਰਿਹੈ ਧਮਕੀ

PunjabKesari

ਇਹ ਵੀ ਪੜ੍ਹੋ– ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ

ਐੱਨ. ਆਈ. ਟੀ. ਡੀ. ਸੀ. ਪੀ. ਨਰੇਸ਼ ਕਾਦਿਆਨ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੂਟਕੇਸ ’ਚ ਔਰਤ ਦੀ ਜੀਨਸ ਤੇ ਬੱਚੇ ਦੇ ਕੱਪੜੇ ਗਲੀ-ਸੜੀ ਹਾਲਤ ’ਚ ਮਿਲੇ ਹਨ। ਇਨ੍ਹਾਂ ਦੇ ਨਾਲ ਹੀ ਇਕ ਥੈਲੀ ਵੀ ਮਿਲੀ ਹੈ, ਜਿਸ ’ਤੇ ਦਿੱਲੀ ਦੇ ਇਕ ਕਲਾਥ ਹਾਊਸ ਦਾ ਨਾਂ ਲਿਖਿਆ ਹੋਇਆ ਹੈ। ਦਿੱਲੀ ਪੁਲਸ ਸ਼ਰਧਾ ਦੀ ਲਾਸ਼ ਦੇ ਟੁਕੜੇ ਗੁਰੂਗ੍ਰਾਮ ਤੇ ਮਹਿਰੋਲੀ ਦੇ ਜੰਗਲਾਂ ’ਚ ਲੱਭ ਰਹੀ ਸੀ। ਕਿਤੇ ਅਜਿਹਾ ਨਾ ਹੋਵੇ ਕਿ ਕਤਲ ਦਾ ਮੁਲਜ਼ਮ ਆਫਤਾਬ ਫਰੀਦਾਬਾਦ ਦੇ ਸੂਰਜਕੁੰਡ-ਗੁਰੂਗ੍ਰਾਮ ਰੋਡ ’ਤੇ ਆਇਆ ਹੋਵੇ ਅਤੇ ਸੂਟਕੇਸ ’ਚ ਲਾਸ਼ ਦੇ ਟੁਕੜੇ ਰੱਖ ਕੇ ਉਨ੍ਹਾਂ ਨੂੰ ਸੜਕ ਤੋਂ ਲਗਭਗ 100 ਮੀਟਰ ਅੰਦਰ ਸੰਘਣੇ ਜੰਗਲ ਵਿਚ ਸੁੱਟ ਕੇ ਚਲਾ ਗਿਆ ਹੋਵੇ।

ਇਹ ਵੀ ਪੜ੍ਹੋ– ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ

ਪੁਲਸ ਨੂੰ ਮਿਲੇ ਮਨੁੱਖੀ ਪਿੰਜਰ ’ਚ ਰੀੜ੍ਹ ਦੀ ਹੱਡੀ, ਚੂਲ੍ਹੇ ਦੀ ਹੱਡੀ ਅਤੇ ਅੱਧੇ ਪੱਟ ਦਾ ਹਿੱਸਾ ਮਿਲਿਆ ਹੈ, ਜੋ ਪੂਰੀ ਤਰ੍ਹਾਂ ਗਲ-ਸੜ ਚੁੱਕੇ ਹਨ। ਦਿੱਲੀ ਪੁਲਸ ਫਰੀਦਾਬਾਦ ਆ ਕੇ ਸਰੀਰ ਦੇ ਉਨ੍ਹਾਂ ਅੰਗਾਂ ਨੂੰ ਵੇਖੇਗੀ ਕਿ ਇਹ ਚੂਲ੍ਹੇ ਦਾ ਹਿੱਸਾ ਕਿਤੇ ਮ੍ਰਿਤਕਾ ਸ਼ਰਧਾ ਦਾ ਤਾਂ ਨਹੀਂ। ਪੁਲਸ ਨੇ ਪਿੰਜਰ ਬੀ. ਕੇ. ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ।

ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’


author

Rakesh

Content Editor

Related News