ਹਸਪਤਾਲ ਦੇ ਟਾਇਲਟ ''ਚ ਫਾਹੇ ਨਾਲ ਲਟਕੀ ਮਿਲੀ ਮਰੀਜ਼ ਦੀ ਲਾਸ਼
Monday, Dec 05, 2022 - 01:53 PM (IST)
ਕੋਲਕਾਤਾ (ਭਾਸ਼ਾ)- ਉੱਤਰ ਕੋਲਕਾਤਾ ਦੇ ਸਰਕਾਰੀ ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਾਇਲਟ 'ਚ ਸੋਮਵਾਰ ਸਵੇਰੇ 55 ਸਾਲਾ ਇਕ ਮਰੀਜ਼ ਦੀ ਲਾਸ਼ ਲਟਕੀ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉੱਤਰ 24 ਪਰਗਨਾ ਜ਼ਿਲ੍ਹੇ ਦੇ ਹਾਬਰਾ ਵਾਸੀ ਰਾਮਚੰਦਰ ਮੰਡਲ ਨੂੰ 30 ਨਵੰਬਰ ਨੂੰ ਦਿਮਾਗ਼ ਸੰਬੰਧੀ ਵਿਕਾਰਾਂ ਨਾਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਇਕ ਹੋਰ ਮਰੀਜ਼ ਨੇ ਸਵੇਰੇ ਕਰੀਬ 7 ਵਜੇ ਟਾਇਲਟ 'ਚ ਉਸ ਦੀ ਲਾਸ਼ ਨੂੰ ਛੱਤ ਨਾਲ ਲਟਕੇ ਦੇਖਿਆ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਸਾਨੂੰ ਹਸਪਤਾਲ ਦੇ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਮੰਡਲ ਉੱਥੇ ਦਾਖ਼ਲ ਹੋਣ ਦੇ ਸਮੇਂ ਤੋਂ ਹੀ ਪਰੇਸ਼ਾਨੀ 'ਚ ਸੀ। ਮੌਤ ਦੇ ਸਹੀ ਕਾਰਨ ਦਾ ਪਤਾ ਪੋਸਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।'' ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
