ਘਰ ਦੇ ਬਾਹਰ ਖੇਡ ਰਹੀ ਢਾਈ ਸਾਲਾ ਮਾਸੂਮ ਅਚਾਨਕ ਹੋਈ ਲਾਪਤਾ, ਇਕ ਹਫ਼ਤੇ ਬਾਅਦ ਨਾਲੇ ''ਚੋਂ ਮਿਲੀ ਲਾਸ਼
Saturday, Aug 17, 2024 - 02:43 PM (IST)
![ਘਰ ਦੇ ਬਾਹਰ ਖੇਡ ਰਹੀ ਢਾਈ ਸਾਲਾ ਮਾਸੂਮ ਅਚਾਨਕ ਹੋਈ ਲਾਪਤਾ, ਇਕ ਹਫ਼ਤੇ ਬਾਅਦ ਨਾਲੇ ''ਚੋਂ ਮਿਲੀ ਲਾਸ਼](https://static.jagbani.com/multimedia/2024_8image_14_20_332685190baby.jpg)
ਛਪਰਾ (ਵਾਰਤਾ)- ਬਿਹਾਰ 'ਚ ਸਾਰਨ ਜ਼ਿਲ੍ਹੇ ਦੇ ਭਗਵਾਨ ਬਜ਼ਾਰ ਖੇਤਰ ਤੋਂ ਪੁਲਸ ਨੇ ਸ਼ਨੀਵਾਰ ਨੂੰ ਢਾਈ ਸਾਲਾ ਬੱਚੀ ਦੀ ਲਾਸ਼ ਨਾਲੇ 'ਚੋਂ ਬਰਾਮਦ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਅਮਿਤ ਕੁਮਾਰ ਚੌਧਰੀ ਦੀ ਧੀ ਸਰਸਵਤੀ 11 ਅਗਸਤ ਨੂੰ ਆਪਣੇ ਘਰ ਦੇ ਸਾਹਮਣੇ ਖੇਡਣ ਦੌਰਾਨ ਅਚਾਨਕ ਲਾਪਤਾ ਹੋ ਗਈ ਸੀ। ਜਿਸ ਦੀ ਸੂਚਨਾ ਸਰਸਵਤੀ ਦੇ ਪਰਿਵਾਰ ਵਾਲਿਆਂ ਨੇ ਭਗਵਾਨ ਬਜ਼ਾਰ ਥਾਣਾ ਪੁਲਸ ਨੂੰ ਦਿੱਤੀ ਸੀ।
ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਪੱਟੀਦਾਰ ਵਲੋਂ ਸਰਸਵਤੀ ਦਾ ਕਤਲ ਕਰ ਕੇ ਲਾਸ਼ ਲੁਕਾ ਦਿੱਤੀ ਗਈ ਹੈ। ਸ਼ਨੀਵਾਰ ਨੂੰ ਸਥਾਨਕ ਲੋਕਾਂ ਨੇ ਇਕ ਲਾਸ਼ ਨੂੰ ਨਾਲੇ 'ਚ ਦੇਖਿਆ ਅਤੇ ਇਸ ਦੀ ਸੂਚਨਾ ਸਰਸਵਤੀ ਦੇ ਪਰਿਵਾਰ ਵਾਲਿਆਂ ਅਤੇ ਭਗਵਾਨ ਬਜ਼ਾਰ ਥਾਣਾ ਪੁਲਸ ਨੂੰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਛਪਰਾ ਭੇਜ ਦਿੱਤਾ ਹੈ। ਪੁਲਸ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰ ਕੇ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8