ਨੇਪਾਲ ਹੜ੍ਹ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 1252 ਹੋਈ, 4200 ਤੋਂ ਜ਼ਿਆਦਾ ਹਾਲੇ ਵੀ ਲਾਪਤਾ

Friday, Sep 04, 2026 - 07:34 AM (IST)

ਨੇਪਾਲ ਹੜ੍ਹ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 1252 ਹੋਈ, 4200 ਤੋਂ ਜ਼ਿਆਦਾ ਹਾਲੇ ਵੀ ਲਾਪਤਾ

ਕਾਠਮੰਡੂ (ਇੰਟ.) : ਨੇਪਾਲ ’ਚ ਆਏ ਭਿਆਨਕ ਹੜ੍ਹ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,252 ਤੱਕ ਪਹੁੰਚ ਗਈ ਹੈ, ਜਦਕਿ ਘੱਟੋ-ਘੱਟ 4,216 ਲੋਕ ਹੁਣ ਵੀ ਲਾਪਤਾ ਹਨ। ਰਾਸ਼ਟਰੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐੱਨ. ਡੀ. ਆਰ. ਆਰ. ਐੱਮ. ਏ.) ਨੇ ਵੀਰਵਾਰ ਦੁਪਹਿਰ ਤੱਕ ਇਕੱਠੇ ਕੀਤੇ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ। ਨੇਪਾਲ ਵਿਚ ਸਭ ਤੋਂ ਵੱਧ ਲੋਕਾਂ ਦੀ ਮੌਤ ਚਿਤਵਨ ਵਿਚ ਹੋਈ ਹੈ, ਜਿੱਥੇ 355 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਨਵਲਪਰਾਸੀ ਪੂਰਬ ਵਿਚ 218, ਨਵਲਪਰਾਸੀ ਪੱਛਮ ਵਿਚ 208 ਅਤੇ ਨੁਵਾਕੋਟ ਵਿਚ 177 ਲਾਸ਼ਾਂ ਬਰਾਮਦ ਹੋਈਆਂ ਹਨ। ਜਿੱਥੋਂ ਆਫ਼ਤ ਸ਼ੁਰੂ ਹੋਈ ਸੀ, ਉਸ ਰਸੂਵਾ ਵਿਚ 127 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਭਾਰਤ 'ਚ ਦੱਖਣੀ ਅਫ਼ਰੀਕਾ ਦੇ ਰਾਜਦੂਤ ਪ੍ਰੋਟੋਕਾਲ ਉਲੰਘਣਾ ਦੇ ਦੋਸ਼ਾਂ ਤੋਂ ਮੁਕਤ 

ਇਸ ਤੋਂ ਇਲਾਵਾ ਗੋਰਖਾ, ਧਾਦਿੰਗ ਅਤੇ ਤਨਹੁਨ ਵਿਚ ਵੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਤੱਕ ਬਰਾਮਦ 1,252 ਲਾਸ਼ਾਂ ’ਚੋਂ ਸਿਰਫ 95 ਦੀ ਪਛਾਣ ਹੋ ਸਕੀ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪਿਆ ਗਿਆ ਹੈ। ਐੱਨ.ਡੀ.ਆਰ.ਆਰ.ਐੱਮ.ਏ. ਦੇ ਮੁਤਾਬਕ ਲਾਪਤਾ ਲੋਕਾਂ ਵਿਚ ਵਿਦੇਸ਼ੀ ਨਾਗਰਿਕ, ਜਲ-ਬਿਜਲੀ ਪ੍ਰਾਜੈਕਟਾਂ ਦੇ ਕਰਮਚਾਰੀ, ਸੁਰੱਖਿਆ ਕਰਮੀ ਅਤੇ ਸਰਕਾਰੀ ਕਰਮਚਾਰੀ ਸ਼ਾਮਲ ਹਨ। ਇਕੱਲੇ ਜਲ-ਬਿਜਲੀ ਪ੍ਰਾਜੈਕਟਾਂ ਦੇ ਲੱਗਭਗ 900 ਕਰਮਚਾਰੀ ਲਾਪਤਾ ਦੱਸੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News