ਇਕੋ ਪਰਿਵਾਰ ਦੇ 4 ਮੈਂਬਰਾਂ ਦੀਆਂ ਭੇਤਭਰੇ ਹਾਲਾਤ ''ਚ ਲਾਸ਼ਾਂ ਬਰਾਮਦ, ਦ੍ਰਿਸ਼ ਦੇਖ ਕੰਬੇ ਲੋਕ
Thursday, Dec 25, 2025 - 01:48 PM (IST)
ਨਾਂਦੇੜ : ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਵੀਰਵਾਰ ਸਵੇਰੇ ਦੋ ਵੱਖ-ਵੱਖ ਥਾਵਾਂ 'ਤੇ ਇੱਕ ਕਿਸਾਨ, ਉਸਦੀ ਪਤਨੀ ਅਤੇ ਉਸਦੇ ਦੋ ਪੁੱਤਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਸ਼ੱਕ ਹੈ ਕਿ ਇਹ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਹੈ। ਇਸ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਚੱਲਦੀ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ ਸੀ।
ਪੜ੍ਹੋ ਇਹ ਵੀ - ਕੜਾਕੇ ਦੀ ਠੰਡ 'ਚ ਸਕੂਲ ਜਾਣ ਦੀ ਥਾਂ DM ਦਫ਼ਤਰ ਪੁੱਜੀ ਕੁੜੀ! ਗੱਲਾਂ ਸੁਣ ਹਰ ਕੋਈ ਹੋ ਗਿਆ ਹੈਰਾਨ
ਉਨ੍ਹ੍ਵਾਂ ਕਿਹਾ ਕਿ ਸਵੇਰ ਕਰੀਬ 8 ਵਜੇ ਮੁਦਖੇੜ ਤਹਿਸੀਲ ਦੇ ਜਵਾਲਾ ਮੁਰਾਰ ਪਿੰਡ ਵਿੱਚ ਸਥਿਤ ਉਨ੍ਹਾਂ ਦੇ ਘਰ ਵਿੱਚ ਇੱਕ ਮੰਜੇ 'ਤੇ ਰਮੇਸ਼ ਸੋਨਾਜੀ ਲੱਖੇ (51) ਅਤੇ ਉਨ੍ਹਾਂ ਦੀ ਪਤਨੀ ਰਾਧਾਬਾਈ ਲੱਖੇ (45) ਦੀਆਂ ਲਾਸ਼ਾਂ ਮਿਲੀਆਂ। ਜਦਕਿ ਉਨ੍ਹਾਂ ਦੇ ਪੁੱਤਰਾਂ ਉਮੇਸ਼ (25) ਅਤੇ ਬਜਰੰਗ (23) ਦੀਆਂ ਲਾਸ਼ਾਂ ਨੇੜਲੇ ਰੇਲਵੇ ਲਾਈਨ 'ਤੇ ਪਈਆਂ ਹੋਈਆਂ ਮਿਲੀਆਂ। ਇਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਇੰਸਪੈਕਟਰ ਦੱਤਾਤ੍ਰੇਯ ਮੰਥਾਲੇ ਨੇ ਪੱਤਰਕਾਰਾਂ ਨੂੰ ਦੱਸਿਆ, "ਮਾਪੇ ਆਪਣੇ ਘਰ ਦੇ ਅੰਦਰ ਮ੍ਰਿਤਕ ਪਾਏ ਗਏ ਸਨ, ਜਦੋਂ ਕਿ ਪੁੱਤਰਾਂ ਨੇ ਰੇਲਵੇ ਪਟੜੀਆਂ 'ਤੇ ਖੁਦਕੁਸ਼ੀ ਕਰ ਲਈ। ਅਸੀਂ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਇੱਕ ਟੀਮ ਨੂੰ ਸਬੂਤ ਇਕੱਠੇ ਕਰਨ ਲਈ ਕਿਹਾ ਹੈ। ਪੂਰੀ ਤਕਨੀਕੀ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।"
ਪੜ੍ਹੋ ਇਹ ਵੀ - ਅੱਜ ਤੋਂ ਹੀ ਬੰਦ ਸਾਰੇ ਸਕੂਲ! ਇਸ ਸੂਬੇ ਦੇ 1 ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਪੁਲਸ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਖੁਦਕੁਸ਼ੀ ਜਾਪਦੀ ਹੈ ਪਰ ਸਹੀ ਹਾਲਾਤ ਅਜੇ ਵੀ ਅਸਪਸ਼ਟ ਹਨ। ਪਰਿਵਾਰ ਇੱਕ ਛੋਟੇ ਕਿਸਾਨ ਭਾਈਚਾਰੇ ਤੋਂ ਸੀ। ਹਾਲਾਂਕਿ, ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਉਨ੍ਹਾਂ ਨੇ ਇਹ ਕਦਮ ਵਿੱਤੀ ਮੁਸ਼ਕਲਾਂ ਕਾਰਨ ਚੁੱਕਿਆ ਹੈ ਜਾਂ ਘਰੇਲੂ ਸੰਕਟ ਕਾਰਨ। ਗੁਆਂਢੀਆਂ ਨੇ ਲਖੇਨ ਪਰਿਵਾਰ ਨੂੰ ਮਿਹਨਤੀ ਦੱਸਿਆ। ਨਾਂਦੇੜ ਦਿਹਾਤੀ ਪੁਲਸ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਪਰਿਵਾਰ ਦੁਆਰਾ ਛੱਡੇ ਗਏ ਕਿਸੇ ਵੀ ਨੋਟ ਜਾਂ ਆਖਰੀ ਸੰਦੇਸ਼ ਦੀ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
