ਵੰਦੇ ਭਾਰਤ ਐਕਸਪ੍ਰੈੱਸ ਦੀ ਚਪੇਟ ''ਚ ਆਇਆ ਪਰਿਵਾਰ ! 3 ਮੈਂਬਰਾਂ ਦੀ ਹੋਈ ਦਰਦਨਾਕ ਮੌਤ

Wednesday, Feb 25, 2026 - 01:28 PM (IST)

ਵੰਦੇ ਭਾਰਤ ਐਕਸਪ੍ਰੈੱਸ ਦੀ ਚਪੇਟ ''ਚ ਆਇਆ ਪਰਿਵਾਰ ! 3 ਮੈਂਬਰਾਂ ਦੀ ਹੋਈ ਦਰਦਨਾਕ ਮੌਤ

ਪਾਕੁੜ- ਝਾਰਖੰਡ ਦੇ ਪਾਕੁੜ ਜ਼ਿਲ੍ਹੇ 'ਚ ਵੰਦੇ ਭਾਰਤ ਐਕਸਪ੍ਰੈੱਸ ਦੀ ਲਪੇਟ 'ਚ ਆਉਣ ਨਾਲ ਇਕ ਜੋੜੇ ਅਤੇ ਉਨ੍ਹਾਂ ਦੀ 3 ਸਾਲਾ ਧੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਰੇਲਵੇ ਦੇ ਹਾਵੜਾ ਮੰਡਲ 'ਚ ਨਾਗਰਨਬੀ ਰੇਲਵੇ ਸਟੇਸ਼ਨ ਕੋਲ ਮੰਗਲਵਾਰ ਰਾਤ ਇਹ ਹਾਦਸਾ ਵਾਪਰਿਆ। 

ਟਰੇਨ ਦੀਆਂ ਪੱਟੜੀਆਂ ਪਾਰ ਕਰਦੇ ਸਮੇਂ ਪਰਿਵਾਰ ਇੱਥੇ ਨਿਊ ਜਲਪਾਈਗੁੜੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਦੀ ਲਪੇਟ 'ਚ ਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜਾ ਪਾੜਾ ਵਾਸੀ ਚੰਦਨ ਸਰਦਾਰ (35), ਉਸ ਦੀ ਪਤਨੀ ਰਿੰਪਾ (25) ਅਤੇ ਧੀ ਅਰਪਿਤਾ ਵਜੋਂ ਹੋਈ ਹੈ। ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਸਬ ਇੰਸਪੈਕਟਰ ਰਮੇਸ਼ ਕਿਸਕੂ ਨੇ ਕਿਹਾ,''ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News