ਕਸ਼ਮੀਰ ''ਚ IED ਬਰਾਮਦ ਕਰਨ ਤੋਂ ਬਾਅਦ ਕੀਤਾ ਨਕਾਰਾ

06/18/2022 3:02:25 PM

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਇਕ ਸ਼ਕਤੀਸ਼ਾਲੀ ਵਿਸਫ਼ੋਟਕ ਉਪਕਰਣ (ਆਈ.ਈ.ਡੀ.) ਮਿਲਣ ਤੋਂ ਬਾਅਦ ਉਸ ਨੂੰ ਤੁਰੰਤ ਨਕਾਰਾ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਬਾਰਾਮੂਲਾ-ਹੰਦਵਾੜਾ ਰਾਜਮਾਰਗ 'ਤੇ ਗਣਪੋਰਾ ਕੋਲ ਫ਼ੌਜ ਨੂੰ ਇਕ ਵਿਸਫ਼ੋਟਕ ਉਪਕਰਣ ਦਾ ਪਤਾ ਲੱਗਾ। ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਨੇ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਆਈ.ਈ.ਡੀ. ਨੂੰ ਨਕਾਰਾ ਕਰ ਦਿੱਤਾ।

ਬਾਰਾਮੂਲਾ-ਸ਼੍ਰੀਨਗਰ ਰਾਜਮਾਰਗ 'ਤੇ ਸ਼ੱਕੀ ਆਈ.ਈ.ਡੀ. ਦਾ ਪਤਾ ਲੱਗਣ ਤੋਂ ਬਾਅਦ ਚੌਕਸੀ ਵਜੋਂ ਘੇਰਾਬੰਦੀ ਕੀਤੀ ਗਈ ਅਤੇ ਆਵਾਜਾਈ ਨੂੰ ਦੋਹਾਂ ਪਾਸਿਓਂ ਰੋਕ ਦਿੱਤਾ ਗਿਆ ਸੀ। ਬਾਅਦ 'ਚ ਰਾਜਮਾਰਗ 'ਤੇ ਆਵਾਜਾਈ ਬਹਾਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਪਿਛਲੇ 3 ਦਿਨਾਂ 'ਚ ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਵਲੋਂ ਬਰਾਮਦ ਕੀਤਾ ਗਿਆ ਇਹ ਦੂਜਾ ਆਈ.ਈ.ਡੀ. ਹੈ। ਇਸ ਤੋਂ ਪਹਿਲਾਂ 16 ਜੂਨ ਨੂੰ ਸੁਰੱਖਿਆ ਫ਼ੋਰਸਾਂ ਨੇ ਪੁਲਵਾਮਾ ਜ਼ਿਲ੍ਹੇ ਦੇ ਇਕ ਪਿੰਡ 'ਚ 15 ਕਿਲੋ ਆਈ.ਈ.ਡੀ. ਬਰਾਮਦ ਕੀਤਾ ਅਤੇ ਮਾਮਲੇ 'ਚ ਸ਼ਾਮਲ 2 ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੇ ਇਕ ਦਿਨ ਬਾਅਦ ਸੁਰੱਖਿਆ ਫ਼ੋਰਸਾਂ ਨੇ ਅਵੰਤੀਪੋਰਾ ਉੱਪ ਜ਼ਿਲ੍ਹੇ 'ਚ ਇਕ ਆਈ.ਈ.ਡੀ. ਸਮੱਗਰੀ ਬਰਾਮਦ ਕੀਤੀ ਸੀ।


DIsha

Content Editor

Related News