ਬੇਟੇ ਦੇ ''ਮੌਲਾਨਾ'' ਬਣਨ ਕਾਰਨ ਡਿਪ੍ਰੇਸ਼ਨ ''ਚ ਹੈ ਦਾਊਦ ਇਬਰਾਹਿਮ
Sunday, Nov 26, 2017 - 05:38 AM (IST)
ਠਾਣੇ — ਆਪਣੀ ਕਾਲੀ ਕਮਾਈ ਦੇ ਬਾਵਜੂਦ ਅੰਡਰਵਰਲਡ ਮਾਫੀਆ ਦਾਊਦ ਇਬਰਾਹਿਮ ਇਕ ਅਜਿਹੀ ਮੁਸ਼ਕਿਲ 'ਚ ਫਸ ਗਿਆ ਹੈ, ਜਿਸ ਦਾ ਉਸ ਤੋਂ ਹੱਲ ਨਹੀਂ ਨਿਕਲ ਪਾ ਰਿਹਾ ਹੈ। ਦਰਅਸਲ ਮੁੰਬਈ ਸੀਰੀਅਲ ਧਮਾਕਿਆਂ ਦੇ ਮਾਸਟਰਮਾਇੰਡ ਦਾਊਦ ਦਾ ਇਕਲੌਤਾ ਬੇਟਾ ਮੋਇਨ ਨਵਾਜ਼ ਕਾਸਕਰ (31) ਮੌਲਾਨਾ ਬਣ ਗਿਆ ਹੈ। ਇਸ ਦੇ ਚੱਲਦੇ ਉਹ ਡਿਪ੍ਰੇਸ਼ਨ 'ਚ ਚੱਲਾ ਗਿਆ ਹੈ।
ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਸ ਤੋਂ ਬਾਅਦ ਉਸ ਦੇ ਵਿਸ਼ਾਲ ਕਾਲੇ ਕਾਰੋਬਾਰ ਦੀ ਦੇਖਭਾਲ ਕੌਣ ਕਰੇਗਾ। ਮੋਇਨ ਤੋਂ ਇਲਾਵਾ ਅੰਡਰਵਰਲਡ ਡਾਨ ਦੀਆਂ 2 ਧੀਆਂ ਵੀ ਹਨ। ਠਾਣੇ ਐਂਟੀ ਐਕਸਟਾਰਸ਼ਨ ਸੈੱਲ ਦੇ ਪ੍ਰਮੁੱਖ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਮੋਇਨ ਆਪਣੇ ਪਿਤਾ ਦੀ ਗੈਰ-ਕਾਨੂੰਨੀ ਗਤੀਵਿਧੀਆਂ ਦਾ ਸਖਤ ਵਿਰੋਧੀ ਹੈ। ਉਸ ਨੂੰ ਲੱਗਦਾ ਹੈ ਕਿ ਇਸ ਦੇ ਚੱਲਦੇ ਪੂਰੀ ਦੁਨੀਆ 'ਚ ਉਨ੍ਹਾਂ ਲੋਕਾਂ ਦੀ ਬਦਨਾਮੀ ਹੋਈ ਹੈ ਅਤੇ ਜ਼ਿਆਦਾਤਰ ਪਰਿਵਾਰ ਵਾਲਿਆਂ ਨੂੰ ਭਗੋੜਿਆਂ ਵਾਂਗ ਰਹਿਣਾ ਪੈ ਰਿਹਾ ਹੈ।
