ਇੰਟਰਨੈੱਟ ’ਤੇ ਮੁੜ ਵਾਇਰਲ ਹੋਈ ਖ਼ਬਰ, ਲਾਹੌਰ ’ਚ ਮਾਰਿਆ ਗਿਆ ਦਾਊਦ ਇਬ੍ਰਾਹਿਮ ਦਾ ਖ਼ਾਸ ਸਾਥੀ ਛੋਟਾ ਸ਼ਕੀਲ!

Thursday, May 23, 2024 - 06:13 AM (IST)

ਇੰਟਰਨੈੱਟ ’ਤੇ ਮੁੜ ਵਾਇਰਲ ਹੋਈ ਖ਼ਬਰ, ਲਾਹੌਰ ’ਚ ਮਾਰਿਆ ਗਿਆ ਦਾਊਦ ਇਬ੍ਰਾਹਿਮ ਦਾ ਖ਼ਾਸ ਸਾਥੀ ਛੋਟਾ ਸ਼ਕੀਲ!

ਨੈਸ਼ਨਲ ਡੈਸਕ– ਪਾਕਿਸਤਾਨ ’ਚ ਪਿਛਲੇ 2 ਸਾਲਾਂ ’ਚ ਇਕ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਹੈ। ਪਾਕਿਸਤਾਨ ’ਚ ਕਈ ਅੱਤਵਾਦੀ, ਜੋ ਭਾਰਤ ਦੇ ਦੁਸ਼ਮਣ ਵੀ ਹਨ, ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ’ਤੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਦੋਂ ਭਾਰਤ ਨੂੰ ਲੋੜੀਂਦੇ ਅੱਤਵਾਦੀ, ਡੌਨ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਕਿਸਤਾਨ ’ਚ ਅਣਪਛਾਤੇ ਹਮਲਾਵਰਾਂ ਨੇ ਮਾਰ ਦਿੱਤਾ ਹੈ। ਇਸ ਕਾਰਨ ਪਾਕਿਸਤਾਨ ’ਚ ਰਹਿੰਦੇ ਭਾਰਤ ਦੇ ਦੁਸ਼ਮਣਾਂ ’ਚ ਡਰ ਦਾ ਮਾਹੌਲ ਹੈ। ਜਿਹੜੇ ਦਹਿਸ਼ਤਗਰਦ ਪਹਿਲਾਂ ਭਾਰਤ ਨੂੰ ਖੁੱਲ੍ਹੇਆਮ ਧਮਕੀਆਂ ਦਿੰਦੇ ਸਨ ਤੇ ਰੈਲੀਆਂ ਕਰਨ ਤੋਂ ਵੀ ਨਹੀਂ ਡਰਦੇ ਸਨ, ਉਹ ਹੁਣ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ। ਹਾਲ ਹੀ ’ਚ ਭਾਰਤ ਦਾ ਇਕ ਹੋਰ ਦੁਸ਼ਮਣ ਪਾਕਿਸਤਾਨ ’ਚ ਤਬਾਹ ਹੋ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਖ਼ਾਸ ਸਾਥੀ ਛੋਟਾ ਸ਼ਕੀਲ ਦੀ।

ਛੋਟਾ ਸ਼ਕੀਲ ਦੀ ਮੌਤ!
ਹਾਲ ਹੀ ’ਚ ਭਾਰਤ ਦੇ ਮੋਸਟ ਵਾਂਟੇਡ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਖ਼ਾਸ ਸਾਥੀ ਛੋਟਾ ਸ਼ਕੀਲ ਦੀ ਪਾਕਿਸਤਾਨ ’ਚ ਮੌਤ ਹੋ ਗਈ ਹੈ। ਛੋਟਾ ਸ਼ਕੀਲ ਕਰਾਚੀ ’ਚ ਰਹਿੰਦਾ ਸੀ ਤੇ ਉਥੇ ਮ੍ਰਿਤਕ ਪਾਇਆ ਗਿਆ ਸੀ। ਛੋਟਾ ਸ਼ਕੀਲ ਦੀ ਮੌਤ ਪਿੱਛੇ ਅਣਪਛਾਤੇ ਹਮਲਾਵਰਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸ਼ਕੀਲ ਦੀ ਮੌਤ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਪਰ ਸੋਸ਼ਲ ਮੀਡੀਆ ’ਤੇ ਕਈ ਅਧਿਕਾਰਤ ਅਕਾਊਂਟ ਦਾਅਵਾ ਕਰ ਰਹੇ ਹਨ ਕਿ ਸ਼ਕੀਲ ਦੀ ਮੌਤ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਦਾ ਵਿਰੋਧ ਕਰਨ ਲਈ 4 ਜ਼ਿਲਿਆਂ ਦੇ ਕਿਸਾਨ ਆਗੂ ਕਾਫ਼ਲਿਆਂ ਸਣੇ ਜਾਣਗੇ ਪਟਿਆਲਾ

2017 ’ਚ ਵੀ ਉੱਡੀ ਸੀ ਮੌਤ ਦੀ ਅਫਵਾਹ
ਦੱਸ ਦੇਈਏ ਕਿ ਛੋਟਾ ਸ਼ਕੀਲ ਦੀ ਮੌਤ ਦੀ ਅਫਵਾਹ ਪਹਿਲੀ ਵਾਰ ਨਹੀਂ ਉੱਡ ਰਹੀ। ਇਸ ਤੋਂ ਪਹਿਲਾਂ ਸਾਲ 2017 ’ਚ ਵੀ ਛੋਟਾ ਸ਼ਕੀਲ ਦੇ ਪਾਕਿਸਤਾਨ ’ਚ ਮਾਰੇ ਜਾਣ ਦੀ ਖ਼ਬਰ ਚਰਚਾ ਦਾ ਵਿਸ਼ਾ ਬਣੀ ਸੀ।

ਦਾਊਦ ਦੇ ਕਈ ਕੰਮਾਂ ਨੂੰ ਦਿੱਤਾ ਸੀ ਅੰਜਾਮ
ਛੋਟਾ ਸ਼ਕੀਲ ਦਾਊਦ ਦੇ ਕਈ ਕੰਮਾਂ ਨੂੰ ਅੰਜਾਮ ਦਿੰਦਾ ਸੀ। ਇਸ ਕਾਰਨ ਉਸ ਨੂੰ ਭਾਰਤ ’ਚ ਵਾਂਟੇਡ ਦੀ ਲਿਸਟ ’ਚ ਸ਼ਾਮਲ ਕੀਤਾ ਗਿਆ ਸੀ।

ਸੰਜੇ ਦੱਤ ਨੇ ਛੋਟਾ ਸ਼ਕੀਲ ਤੋਂ ਲਏ ਸਨ ਹਥਿਆਰ
ਸੰਜੇ ਦੱਤ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ’ਚ ਜੇਲ ’ਚ ਬੰਦ ਸਨ। ਸੰਜੇ ਤੋਂ ਮਿਲੇ ਹਥਿਆਰਾਂ ਨੂੰ 1993 ਦੇ ਮੁੰਬਈ ਬੰਬ ਧਮਾਕਿਆਂ ’ਚ ਵਰਤਣ ਲਈ ਮੁੰਬਈ ਭੇਜਿਆ ਗਿਆ ਸੀ ਤੇ ਉਹ ਹਥਿਆਰ ਛੋਟਾ ਸ਼ਕੀਲ ਰਾਹੀਂ ਸੰਜੇ ਤੱਕ ਪਹੁੰਚਾਏ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News