ਬਲਾਤਕਾਰੀ ਭਰਾ ਤੋਂ ਬਚ ਕੇ ਪਿਓ ਦੀ ਗੋਦ ''ਚ ਆਈ ਧੀ, ਫਿਰ ਤੋਂ ਹੋਈ ਬਲਾਤਕਾਰ ਦਾ ਸ਼ਿਕਾਰ

11/20/2017 8:13:36 AM

ਫਤੇਹਾਬਾਦ — ਸ਼ਹਿਰ ਦੀ ਇਕ ਕਾਲੋਨੀ 'ਚੋਂ 11 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਦੀ ਇਸ ਅਜੀਬ ਘਟਨਾ ਨੂੰ ਜਾਣ ਕੇ ਪੁਲਸ ਅਤੇ ਬਾਲ ਸੁੱਰਖਿਆ ਦੇ ਅਧਿਕਾਰੀ ਵੀ ਹੈਰਾਨ ਹੋਏ ਬਗੈਰ ਨਹੀਂ ਰਹਿ ਸਕੇ। ਬੱਚੀ ਨੇ ਦੱਸਿਆ ਕਿ ਤਾਏ ਦੇ ਲੜਕੇ ਅਤੇ ਉਸਦੇ ਪਿਤਾ ਨੇ ਬੱਚੀ ਨਾਲ ਬਲਾਤਕਾਰ ਕੀਤਾ ਹੈ। ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਸ ਹੈਵਾਨੀਅਤ ਨੂੰ ਅੰਜਾਮ ਦੇਣ ਵਾਲੇ ਦੋਵਾਂ ਦੋਸ਼ੀਆਂ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਬੱਚੀ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਤੋਂ ਆਪਣੇ ਤਾਊ ਜੀ ਦੇ ਘਰ ਰਹਿ ਰਹੀ ਸੀ। ਇਸ ਦੌਰਾਨ ਤਾਏ ਦੇ ਬੇਟੇ ਨੇ ਉਸ ਨਾਲ ਗਲਤ ਕੰਮ ਕੀਤਾ, ਜਿਸ ਤੋਂ ਬਾਅਦ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਈ। ਘਰ 'ਚ ਉਸਦੇ ਪਿਤਾ ਨੇ ਉਸ ਨਾਲ ਗਲਤ ਕੰਮ ਕੀਤਾ। ਪੀੜਤ ਬੱਚੀ ਨੂੰ ਕੋਈ ਵਿਅਕਤੀ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਦੇ ਕੋਲ ਲੈ ਕੇ ਆਇਆ। ਬੱਚੀ ਨੇ ਜਦੋਂ ਆਪ ਬੀਤੀ ਦੱਸੀ ਤਾਂ ਅਧਿਕਾਰੀ ਦੇ ਪੈਰਾਂ ਥੱਲ੍ਹੋ ਜ਼ਮੀਨ ਖਿਸਕ ਗਈ। ਹੁਣ ਬੱਚੀ ਨੂੰ ਚਾਈਲਡ ਪ੍ਰੋਟੈਕਸ਼ਨ ਹਾਊਸ 'ਚ ਭੇਜ ਦਿੱਤਾ ਗਿਆ ਹੈ।
ਅਧਿਕਾਰੀ ਨੇ ਅਗਲੇਰੀ ਕਾਰਵਾਈ ਲਈ ਪੁਲਸ ਸੁਪਰਡੰਟ ਨੂੰ ਚਿੱਠੀ ਲਿਖੀ, ਜਿਸ ਤੋਂ ਬਾਅਦ ਮਾਮਲੇ ਨੂੰ ਤੁਰੰਤ ਮਹਿਲਾ ਥਾਣੇ 'ਚ ਰੈਫਰ ਕਰ ਦਿੱਤਾ ਗਿਆ। ਮਹਿਲਾ ਪੁਲਸ ਨੇ ਬੱਚੀ ਦਾ ਸ਼ੁੱਕਰਵਾਰ ਦੇਰ ਸ਼ਾਮ ਮੈਡੀਕਲ ਕਰਵਾ ਕੇ ਉਸਨੂੰ ਫਤੇਹਾਬਾਦ ਦੇ ਇਕ ਅਨਾਥ ਆਸ਼ਰਮ ਭੇਜ ਦਿੱਤਾ। ਡੀ.ਐੱਸ.ਪੀ. ਹੈੱਡ ਕੁਆਟਰ  ਰਵਿੰਦਰ ਚੋਮਰ ਨੇ ਦੱਸਿਆ ਕਿ ਪੁਲਸ ਨੇ ਬੱਚੀ ਦੇ ਦੋਸ਼ੀਆਂ ਦੇ ਖਿਲਾਫ ਪਾਸਕੋ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ। ਜਲਦੀ ਹੀ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News