ਧੀ ਨਾਲ ਛੇੜਛਾੜ ਦਾ ਮਾਮਲਾ ਵਾਪਸ ਨਾ ਲੈਣ 'ਤੇ ਪਿਓ ਦਾ ਗੋਲ਼ੀ ਮਾਰ ਕੇ ਕਤਲ

03/02/2021 3:27:14 PM

ਲਖਨਊ- ਹਾਥਰਸ ਜ਼ਿਲ੍ਹੇ ਤੋਂ ਛੇੜਛਾੜ ਦੀ ਸ਼ਿਕਾਇਤ ਵਾਪਸ ਨਾ ਲੈਣ 'ਤੇ ਦੋਸ਼ੀ ਨੇ ਪੀੜਤਾ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੁੜੀ ਦੇ ਪਿਤਾ ਅੰਬਰੀਸ਼ ਸ਼ਰਮਾ (50) ਨੇ ਦੋਸ਼ੀ ਗੌਰਵ ਵਿਰੁੱਧ 2008 'ਚ ਆਪਣੀ ਧੀ ਨਾਲ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਉਹ ਜੇਲ੍ਹ ਵੀ ਗਿਆ ਸੀ ਪਰ ਇਕ ਮਹੀਨੇ ਬਾਅਦ ਹੀ ਉਹ ਜ਼ਮਾਨਤ 'ਤੇ ਰਿਹਾਅ ਹੋ ਗਿਆ। ਅੰਬਰੀਸ਼ ਦੀ ਧੀ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਹ ਆਪਣੇ ਅੰਬਰੀਸ਼ ਨਾਲ ਆਲੂ ਦੇ ਖੇਤ 'ਚ ਸੀ, ਜਦੋਂ ਗੌਰਵ ਆਪਣੇ ਇਕ ਸਾਥੀ ਨਾਲ ਕਾਰ 'ਚ ਆਇਆ ਅਤੇ ਅੰਬਰੀਸ਼ ਨੂੰ ਉਸ ਵਿਰੁੱਧ ਮਾਮਲਾ ਵਾਪਸ ਲੈਣ ਨੂੰ ਕਹਿਣ ਲੱਗਾ। ਉਨ੍ਹਾਂ ਨੇ ਦੋਸ਼ ਲਗਾਇਆ,''ਇਸ ਤੋਂ ਪਹਿਲਾਂ ਕਿ ਮੇਰੇ ਪਿਤਾ ਕੁਝ ਕਹਿ ਪਾਉਂਦੇ, ਉਸ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਅਸੀਂ ਉਨ੍ਹਾਂ ਨੂੰ ਲੈ ਕੇ ਹਸਪਤਾਲ ਗਏ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।''

ਉੱਚੇ ਹੀ ਹਾਥਰਸ ਦੇ ਪੁਲਸ ਸੁਪਰਡੈਂਟ ਵਿਨੀਤ ਜਾਇਸਵਾਲ ਨੇ ਕਿਹਾ,''ਇਹ ਘਟਨਾ ਸੋਮਵਾਰ ਦੁਪਹਿਰ ਹਾਥਰਸ ਦੇ ਨੋਜਰਪੁਰ ਪਿੰਡ ਦੇ ਸਾਸਨੀ ਖੇਤਰ 'ਚ ਹੋਈ, ਜਦੋਂ ਅੰਬਰੀਸ਼ ਸ਼ਰਮਾ (50) ਦੀਆਂ ਧੀਆਂ ਮੰਦਰ ਗਈਆਂ ਸਨ। ਦੋਸ਼ੀ ਗੌਰਵ ਸ਼ਰਮਾ ਦੀ ਪਤਨੀ ਅਤੇ ਇਕ ਰਿਸ਼ਤੇਦਾਰ ਵੀ ਉੱਥੇ ਮੌਜੂਦ ਸੀ। ਇਨ੍ਹਾਂ ਜਨਾਨੀਆਂ ਵਿਚਾਲੇ ਬਹਿਸ ਹੋ ਗਈ ਅਤੇ ਉਦੋਂ ਦੋਸ਼ੀ ਗੌਰਵ ਅਤੇ ਕੁੜੀਆਂ ਦੇ ਪਿਤਾ ਅੰਬਰੀਸ਼ ਵੀ ਉੱਥੇ ਪਹੁੰਚ ਗਏ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਗੌਰਵ ਅਤੇ ਅੰਬਰੀਸ਼ ਵਿਚਾਲੇ ਵੀ ਬਹਿਸ ਹੋ ਗਈ, ਜਿਸ ਤੋਂ ਬਾਅਦ ਗੌਰਵ ਨੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਬੁਲਾ ਲਿਆ ਅਤੇ ਫਿਰ ਗੁੱਸੇ 'ਚ ਅੰਬਰੀਸ਼ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਅੰਬਰੀਸ਼ ਦੀ ਧੀ ਦੀ ਸ਼ਿਕਾਇਤ ਦੇ ਆਧਾਰ 'ਤੇ ਆਈ.ਪੀ.ਸੀ. ਦੀ ਧਾਰਾ 302 (ਕਤਲ) ਅਤੇ ਸੰਬੰਧਤ ਧਾਰਾਵਾਂ ਦੇ ਅਧੀਨ ਗੌਰਵ ਸ਼ਰਮਾ, ਲਲਿਤ ਸ਼ਰਮਾ, ਰਹਿਤੇਸ਼ ਸ਼ਰਮਾ, ਨਿਖਿਲ ਸ਼ਰਮਾ ਅਤੇ 2 ਹੋਰ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ। ਇਨ੍ਹਾਂ 'ਚੋਂ ਲਲਿਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦਾ ਨੋਟਿਸ ਲੈਂਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ ਅਤੇ ਦੋਸ਼ੀਆਂ ਵਿਰੁੱਧ ਰਾਸੁਕਾ ਲਗਾਉਣ ਦਾ ਵੀ ਨਿਰਦੇਸ਼ ਦਿੱਤਾ ਹੈ।


DIsha

Content Editor

Related News