ਟਰੇਨ ''ਤੇ ਪਰਿਵਾਰ ਨਾਲ ਸਫ਼ਰ ਕਰ ਰਹੀ ਸੀ ਬੇਟੀ, ਸਵੇਰੇ ਇਸ ਹਾਲਤ ''ਚ ਟਰੈਕ ''ਤੇ ਮਿਲੀ ਲਾਸ਼ (ਤਸਵੀਰਾਂ)
Saturday, Jun 17, 2017 - 03:01 PM (IST)

ਭੋਪਾਲ— ਇੱਥੇ ਬੈਂਗਲੁਰੂ ਤੋਂ ਲਖਨਊ ਜਾ ਰਹੀ ਇਕ ਲੜਕੀ ਦਾ ਰੇਲਵੇ ਸਟੇਸ਼ਨ 'ਤੇ ਸਰੀਰ ਅਤੇ ਸਿਰ ਵੱਖ-ਵੱਖ ਮਿਲਿਆ ਹੈ। ਲੜਕੀ ਸ਼ੁੱਕਰਵਾਰ ਦੀ ਰਾਤ ਕਰੀਬ 2 ਵਜੇ ਆਪਣੇ ਡੱਬੇ 'ਚੋਂ ਗਾਇਬ ਹੋਈ ਸੀ। ਸ਼ਨੀਵਾਰ ਦੀ ਸਵੇਰ ਰੇਲਵੇ ਸਟੇਸ਼ਨ 'ਤੇ ਲੋਕਾਂ ਨੇ ਪੱਟੜੀ 'ਤੇ ਇਕ ਲੜਕੀ ਦਾ ਸਰੀਰ ਅਤੇ ਸਿਰ ਵੱਖ-ਵੱਖ ਪਏ ਦੇਖੇ। ਸਿਰ ਪੱਟੜੀ ਤੋਂ ਕਰੀਬ 100 ਮੀਟਰ ਦੂਰ ਨਿਰਮਾਣ ਅਧੀਨ ਕੁਆਰਟਰ ਕੋਲ ਪਿਆ ਹੋਇਆ ਸੀ। ਜੀਨਜ਼-ਟੀ ਸ਼ਰਟ ਪਾਏ ਲੜਕੀ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸੀ। ਪ੍ਰਿਯੰਕਾ ਪ੍ਰਾਇਮਰੀ ਟੀਚਰ ਲਈ ਪ੍ਰੀਖਿਆ ਦੇ ਰਹੀ ਸੀ। ਜੀ.ਆਰ.ਪੀ. ਦੇ ਹੈੱਡ ਕਾਂਸਟੇਬਲ ਚੰਦਰਮਾ ਯਾਦਵ ਅਨੁਸਾਰ ਯੂ.ਪੀ. ਦੇ ਸ਼ਾਹਜਹਾਂਪੁਰ ਜ਼ਿਲੇ ਦੇ ਰੋਜ਼ਾ ਨਗਰ ਵਾਸੀ ਭੁਨੇਸ਼ ਜੌਹਰ, ਉਨ੍ਹਾਂ ਦੀ ਪਤਨੀ ਸ਼ਿਵ ਦੇਵੀ ਆਪਣੀ ਸਭ ਤੋਂ ਛੋਟੀ ਬੇਟੀ ਪ੍ਰਿਯੰਕਾ ਅਤੇ ਨਾਤੀ ਨਾਲ ਬੈਂਗਲੁਰੂ ਤੋਂ ਲਖਨਊ ਜਾ ਰਹੇ ਸਨ। ਬੈਂਗਲੁਰੂ 'ਚ ਉਨ੍ਹਾਂ ਦਾ ਬੇਟਾ ਰਹਿੰਦਾ ਹੈ।ਇਹ ਪਰਿਵਾਰ ਯਸ਼ਵੰਤਪੁਰ-ਲਖਨਊ ਤੋਂ ਸਫਰ ਕਰ ਰਿਹਾ ਸੀ। ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 12.30 ਵਜੇ ਪ੍ਰਿਯੰਕਾ ਆਪਣੇ ਬਰਥ 'ਤੇ ਲੇਟੀ ਸੀ। ਇਸ ਸਮੇਂ ਟਰੇਨ ਨਾਗਪੁਰ ਦੇ ਨੇੜੇ-ਤੇੜੇ ਸੀ। ਰਾਤ ਕਰੀਬ 2 ਵਜੇ ਜਦੋਂ ਪਰਿਵਾਰ ਦੀ ਨਜ਼ਰ ਪਈ ਤਾਂ ਪ੍ਰਿਯੰਕਾ ਆਪਣੇ ਬਰਥ 'ਤੇ ਨਹੀਂ ਸੀ। ਉਨ੍ਹਾਂ ਨੇ ਇਟਾਰਸੀ ਸਟੇਸ਼ਨ 'ਤੇ ਇਸ ਦੀ ਸੂਚਨਾ ਦਿੱਤੀ। ਦੂਜੇ ਪਾਸੇ ਸ਼ਨੀਵਾਰ ਦੀ ਸਵੇਰ ਜੀ.ਆਰ.ਪੀ. ਪੁਲਸ ਨੇ ਇਕ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ। ਸਵੇਰੇ 9 ਵਜੇ ਪ੍ਰਿਯੰਕਾ ਦੇ ਮਾਤਾ-ਪਿਤਾ ਨੇ ਲਾਸ਼ ਦੀ ਪਛਾਣ ਕੀਤੀ। ਪ੍ਰਿਯੰਕਾ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਨਹੀਂ ਸਨ। ਬੂਟ ਵੀ ਸਹੀ ਰੂਪ ਨਾਲ ਪੈਰਾਂ 'ਚ ਸਨ। ਕੱਪੜੇ ਵੀ ਫਟੇ ਨਹੀਂ ਸਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਲੜਕੀ ਨੇ ਖੁਦਕੁਸ਼ੀ ਕੀਤੀ ਹੁੰਦੀ ਤਾਂ ਉਸ ਦਾ ਸਿਰ ਇੰਨੀ ਦੂਰ ਨਾ ਮਿਲਦਾ। ਸੱਕ ਕਿਸੇ ਦੇ ਧੱਕਾ ਦੇਣ ਵੀ ਜ਼ਾਹਰ ਕੀਤੀ ਜਾ ਰਹੀ ਹੈ। ਸ਼ਨੀਵਾਰ ਦੀ ਸਵੇਰ 11 ਵਜੇ ਪ੍ਰਿਯੰਕਾ ਦਾ ਭਰਾ ਸੰਜੇ ਵੀ ਬੈਂਗਲੁਰੂ ਤੋਂ ਆ ਗਿਆ। ਪ੍ਰਿਯੰਕਾ ਦਾ ਪੋਸਟਮਾਰਟਮ ਕਰ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।