''ਲੇਟ ਕਿਉਂ ਆਈ ਐਂ..?'' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਕੀਤੀ ਕੁੱਟਮਾਰ

Sunday, Sep 06, 2026 - 10:47 AM (IST)

''ਲੇਟ ਕਿਉਂ ਆਈ ਐਂ..?'' ਵਿਦਿਆਰਥਣ ਨੂੰ ਮਿਲੀ ਸਜ਼ਾ ਤਾਂ ਪਿਓ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਕੀਤੀ ਕੁੱਟਮਾਰ

ਗੋਰਖਪੁਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਗੋਲਾ ਖੇਤਰ 'ਚ ਸਕੂਲ ਦੇਰ ਨਾਲ ਪਹੁੰਚਣ 'ਤੇ ਬੇਟੀ ਨੂੰ ਸਜ਼ਾ ਦਿੱਤੇ ਜਾਣ ਤੋਂ ਨਾਰਾਜ਼ ਪਿਤਾ ਨੇ ਪ੍ਰਿੰਸੀਪਲ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਪ੍ਰਿੰਸੀਪਲ ਜਿਤੇਂਦਰ ਕੁਮਾਰ ਦੀ ਸ਼ਿਕਾਇਤ 'ਤੇ ਦੋਸ਼ੀ ਦਿਲੀਪ ਕੁਮਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਸ਼ਿਕਾਇਤ ਅਨੁਸਾਰ, ਇਕ ਸਤੰਬਰ ਨੂੰ ਸਵੇਰ ਦੀ ਪ੍ਰਾਰਥਨਾ ਸਭਾ 'ਚ ਦੇਰ ਨਾਲ ਆਉਣ ਵਾਲੇ ਵਿਦਿਆਰਥੀਆਂ ਨੂੰ ਅਨੁਸ਼ਾਸਨੀ ਕਾਰਵਾਈ ਦੇ ਅਧੀਨ ਸਜ਼ਾ ਦਿੱਤੀ ਗਈ ਸੀ, ਜਿਨ੍ਹਾਂ 'ਚ ਜਮਾਤ 6 ਦੀ ਵਿਦਿਆਰਥਣ ਅੰਸ਼ਿਕਾ ਵੀ ਸ਼ਾਮਲ ਸੀ। ਬਾਅਦ 'ਚ ਉਸ ਦਾ ਪਿਤਾ ਸਕੂਲ ਪਹੁੰਚਿਆ ਅਤੇ ਪ੍ਰਿੰਸੀਪਲ ਦੇ ਦਫ਼ਤਰ 'ਚ ਆ ਗਿਆ, ਜਿੱਥੇ ਸਜ਼ਾ ਨੂੰ ਲੈ ਕੇ ਬਹਿਸ ਹੋਈ। ਪੁਲਸ ਨੇ ਦੱਸਿਆ ਕਿ ਬਹਿਸ ਵਧਣ 'ਤੇ ਕੁਮਾਰ ਨੇ ਪ੍ਰਿੰਸੀਪਲ 'ਤੇ ਹਮਲਾ ਕਰ ਕੇ ਉਸ ਦੇ ਕੱਪੜੇ ਪਾੜ ਦਿੱਤੇ। ਗੋਲਾ ਥਾਣੇ ਦੇ ਇੰਚਾਰਜ ਚੰਦਰਪ੍ਰਕਾਸ਼ ਪਾਂਡੇ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਕਾਰਵਾਈ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News