ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

Friday, Sep 04, 2026 - 05:14 PM (IST)

ਸਪਾਈਸਜੈੱਟ ਨੇ 20 ਜਹਾਜ਼ ਲੀਜ਼ ’ਤੇ ਲੈਣ ਲਈ ਕੀਤੇ ਪੱਕੇ ਸਮਝੌਤੇ

ਬਿਜ਼ਨੈੱਸ ਡੈਸਕ - ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਨੇ ਆਉਣ ਵਾਲੇ ਵਿੰਟਰ ਸ਼ਡਿਊਲ ਦੌਰਾਨ ਆਪਣੇ ਆਪ੍ਰੇਸ਼ਨ ਨੂੰ ਵੱਡੇ ਪੱਧਰ ’ਤੇ ਵਧਾਉਣ ਦੀ ਤਿਆਰੀ ਤਹਿਤ ਲੀਜ਼ ’ਤੇ 20 ਜਹਾਜ਼ (15 ਬੋਇੰਗ ਅਤੇ 5 ਏਅਰਬੱਸ) ਲੈਣ ਲਈ 3 ਜਹਾਜ਼ ਆਪ੍ਰੇਟਰਾਂ ਨਾਲ ਪੱਕੇ ਡੈਂਪ ਅਤੇ ਵੈੱਟ ਲੀਜ਼ ਸਮਝੌਤੇ ਕੀਤੇ ਹਨ। ਇਹ ਜਹਾਜ਼ ਅਕਤੂਬਰ ਤੋਂ ਨਵੰਬਰ ਵਿਚਾਲੇ ਸਪਾਈਸਜੈੱਟ ਦੇ ਬੇੜੇ ’ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਸਪਾਈਸਜੈੱਟ ਦੀ ਯੋਜਨਾ ਵਿੰਟਰ ਸ਼ਡਿਊਲ ਦੌਰਾਨ ਆਪਣੇ ਆਪ੍ਰੇਸ਼ਨ ਨੂੰ ਵਧਾ ਕੇ ਰੋਜ਼ਾਨਾ ਲੱਗਭਗ 200 ਉਡਾਣਾਂ ਕਰਨ ਦੀ ਹੈ। ਇਸ ਨਾਲ ਮੁੱਖ ਰੂਟਾਂ ’ਤੇ ਉਡਾਣਾਂ ਦੀ ਗਿਣਤੀ ਵਧੇਗੀ ਅਤੇ ਉਨ੍ਹਾਂ ਬਾਜ਼ਾਰਾਂ ’ਚ ਕੁਨੈਕਟੀਵਿਟੀ ਮਜ਼ਬੂਤ ਹੋਵੇਗੀ, ਜਿੱਥੇ ਮੰਗ ਵੱਧ ਰਹਿਣ ਦੀ ਉਮੀਦ ਹੈ। ਏਅਰਲਾਈਨਜ਼ ਨੇ ਦੱਸਿਆ ਕਿ 5 ਏਅਰਬੱਸ ਜਹਾਜ਼ਾਂ ’ਚ ਏ321 ਵੈਰੀਐਂਟ ਵੀ ਸ਼ਾਮਲ ਹੋਵੇਗਾ।

ਇਹ ਵੀ ਪੜ੍ਹੋ :  ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ

ਸਪਾਈਸਜੈੱਟ ਦੇ ਮੁੱਖ ਕਾਰੋਬਾਰ ਅਧਿਕਾਰੀ ਦੇਬੋਜੋ ਮਹਾਰਿਸ਼ੀ ਨੇ ਕਿਹਾ,“ਅਸੀਂ ਸਰਦੀਆਂ ਦੇ ਮੌਸਮ ਲਈ ਤਿਆਰੀ ਕਰ ਰਹੇ ਹਾਂ ਅਤੇ ਸਾਡਾ ਮੁੱਖ ਧਿਆਨ ਉੱਥੇ ਸਮਰੱਥਾ ਵਧਾਉਣ ’ਤੇ ਹੈ, ਜਿੱਥੇ ਸਾਡੇ ਯਾਤਰੀਆਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੈ। ਅਸੀਂ ਜੋ 20 ਜਹਾਜ਼ ਲਿਆ ਰਹੇ ਹਾਂ, ਉਨ੍ਹਾਂ ਨਾਲ ਸਾਨੂੰ ਆਪਣੇ ਨੈੱਟਵਰਕ ਨੂੰ ਮਜ਼ਬੂਤ ਕਰਨ, ਉਡਾਣਾਂ ਦੀ ਗਿਣਤੀ ਵਧਾਉਣ ਅਤੇ ਪੀਕ ਸੀਜ਼ਨ ਦੌਰਾਨ ਯਾਤਰਾ ਦੇ ਹੋਰ ਬਦਲ ਦੇਣ ’ਚ ਮਦਦ ਮਿਲੇਗੀ।”

ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ
ਇਹ ਵੀ ਪੜ੍ਹੋ
: ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News