ਬੇਟੀ ਨੇ ਕਰਵਾਇਆ ਪ੍ਰੇਮ ਵਿਆਹ, ਪਰਿਵਾਰ ਨੇ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਕਤਲ

Monday, May 06, 2019 - 12:49 PM (IST)

ਬੇਟੀ ਨੇ ਕਰਵਾਇਆ ਪ੍ਰੇਮ ਵਿਆਹ, ਪਰਿਵਾਰ ਨੇ ਬਹਾਨੇ ਨਾਲ ਘਰ ਬੁਲਾ ਕੇ ਕੀਤਾ ਕਤਲ

ਬਰੇਲੀ— ਉੱਤਰ ਪ੍ਰਦੇਸ਼ 'ਚ ਬਰੇਲੀ ਦੇ ਸਿਰੌਲੀ ਖੇਤਰ 'ਚ ਪ੍ਰੇਮ ਵਿਆਹ ਤੋਂ ਨਾਰਾਜ਼ ਪਰਿਵਾਰ ਵਾਲਿਆਂ ਨੇ ਬਹਾਨੇ ਵਿਆਹੁਤਾ ਬੇਟੀ ਨੂੰ ਘਰ ਬੁਲਾ ਕੇ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕਮਿਸ਼ਨਰ ਸੰਸਾਰ ਸਿੰਘ ਨੇ ਦੱਸਿਆ ਕਿ ਸਿਰੌਲੀ ਦੇ ਬਸੰਤਪੁਰ ਪਿੰਡ ਵਾਸੀ ਹਿਮਾਂਸ਼ੀ ਅਤੇ ਸੁਰਜੀਤ ਯਾਦਵ ਨੇ ਪਰਿਵਾਰ ਵਾਲਿਆਂ ਦੇ ਵਿਰੋਧ ਦੇ ਬਾਵਜੂਦ 13 ਮਾਰਚ ਨੂੰ ਕੋਰਟ 'ਚ ਵਿਆਹ ਕਰ ਲਿਆ ਸੀ। ਐਤਵਾਰ ਸ਼ਾਮ ਉਸ ਦਾ ਪਤੀ ਹਿਮਾਂਸ਼ੀ ਨੂੰ ਦਵਾਈ ਦਿਵਾਉਣ ਲਿਜਾ ਰਿਹਾ ਸੀ। ਰਸਤੇ 'ਚ ਉਸ ਦੀ ਮਾਂ ਖੜ੍ਹੀ ਮਿਲੀ। ਮਾਂ ਨੇ ਕਿਹਾ ਕਿ ਜੋ ਹੋਇਆ ਭੁੱਲ ਜਾਓ, ਹੁਣ ਤੁਹਾਡੇ ਨਾਲ ਹੁਣ ਕੋਈ ਨਾਰਾਜ਼ਗੀ ਨਹੀਂ ਹੈ। ਭਰੋਸਾ ਦੇ ਕੇ ਬੇਟੀ ਅਤੇ ਜੁਆਈ ਨੂੰ ਘਰ ਦੇ ਅੰਦਰ ਲੈ ਆਈ।

ਥੋੜ੍ਹੀ ਦੇਰ ਬਾਅਦ ਬੇਟੀ ਦੀ ਮਾਂ ਨੇ ਜੁਆਈ ਨੂੰ ਕਿਹਾ ਕਿ ਸਾਲੇ ਦੀਪਕ ਦੇ ਕੱਪੜੇ ਗੁਆਂਢ ਦੇ ਪਿੰਡ ਦੇ ਟੇਲਰ ਦੇ ਇੱਥੇ ਹਨ, ਉਸ ਨੂੰ ਲਿਆ ਦਿਓ। ਉਹ ਸਾਲੇ ਨੂੰ ਲੈ ਕੇ ਚੱਲਾ ਗਿਆ, ਇਕ ਘੰਟੇ ਬਾਅਦ ਆਇਆ ਤਾਂ ਹਿਮਾਂਸ਼ੀ ਗੰਗਵਾਰ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਦੱਸਿਆ ਕਿ ਸੁਰਜੀਤ ਯਾਦਵ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ। ਇਸ ਮਾਮਲੇ 'ਚ ਉਸ ਦੀ ਸ਼ਿਕਾਇਤ 'ਤੇ ਹਿਮਾਂਸ਼ੀ ਦੇ ਪਿਤਾ ਬਿਜੇਂਦਰ ਉਰਫ ਪੱਪੂ, ਮਾਂ ਰਾਮਭੋਲੀ ਅਤੇ ਵੱਡੇ ਭਰਾ ਕੁਲਦੀਪ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News