ਟਰੰਪ ਤੋਂ ਬਾਅਦ ਇਵਾਂਕਾ ਨੇ ਦਿੱਤੀਆਂ ਮੋਦੀ ਨੂੰ ਵਧਾਈਆਂ

Friday, May 24, 2019 - 08:10 PM (IST)

ਟਰੰਪ ਤੋਂ ਬਾਅਦ ਇਵਾਂਕਾ ਨੇ ਦਿੱਤੀਆਂ ਮੋਦੀ ਨੂੰ ਵਧਾਈਆਂ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਵ੍ਹਾਈਟ ਹਾਊਸ ਸੀਨੀਅਰ ਸਲਾਹਕਾਰ ਇਵਾਂਕਾ ਟਰੰਪ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ ਹੈ। ਇਵਾਂਕਾ ਨੇ ਟਵਿੱਟਰ 'ਤੇ ਟਵੀਟ ਕਰ ਪੀ. ਐੱਮ. ਮੋਦੀ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਚ ਆਪਣਾ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਡੋਨਾਲਡ ਟਰੰਪ ਸਮੇਤ ਦੁਨੀਆ ਦੇ ਕਈ ਨੇਤਾਵਾਂ ਨੇ ਮੋਦੀ ਨੂੰ ਉਨ੍ਹਾਂ ਦੀ ਜਿੱਤ ਲਈ ਵੀਰਵਾਰ ਨੂੰ ਵਧਾਈਆਂ ਦਿੱਤੀਆਂ।
ਇਵਾਂਕਾ ਨੇ ਟਵੀਟ ਕਰ ਲਿੱਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਨੂੰ ਇਸ ਮਹਾਨ ਜਿੱਤ ਲਈ ਵਧਾਈਆਂ। ਭਾਰਤ ਦੇ ਲੋਕਾਂ ਲਈ ਆਉਣ ਵਾਲਾ ਸਮਾਂ ਬਹੁਤ ਹੀ ਉਤਸ਼ਾਹਜਨਕ ਹੋਣ ਵਾਲਾ ਹੈ। ਇਵਾਂਕਾ, ਸਾਲ 2017 'ਚ ਭਾਰਤ ਦਾ ਦੌਰਾ ਕਰ ਚੁੱਕੀ ਹੈ। ਉਸ ਸਮੇਂ ਉਹ ਹੈਦਰਾਬਾਦ 'ਚ ਹੋਏ ਇਕ ਬਿਜਨੈੱਸ ਫੋਰਮ 'ਚ ਸ਼ਿਰਕਤ ਕਰਨ ਲਈ ਭਾਰਤ ਆਈ ਸੀ। ਇਵਾਂਕਾ ਟਰੰਪ ਵ੍ਹਾਈਟ ਹਾਊਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਲਾਹਕਾਰ ਦੇ ਤੌਰ 'ਤੇ ਕੰਮ ਕਰ ਰਹੀ ਹੈ।


author

Khushdeep Jassi

Content Editor

Related News