ਹਾਈ ਕੋਰਟ ਦਾ 80 ਸਾਲਾ ਬਜ਼ੁਰਗ ਦੇ ਹੱਕ 'ਚ ਫ਼ੈਸਲਾ; ਨੂੰਹ-ਪੁੱਤ ਨੂੰ ਖਾਲੀ ਕਰਨਾ ਹੋਵੇਗਾ 'ਮਾਂ' ਦਾ ਘਰ

Saturday, Aug 31, 2024 - 10:16 AM (IST)

ਹਾਈ ਕੋਰਟ ਦਾ 80 ਸਾਲਾ ਬਜ਼ੁਰਗ ਦੇ ਹੱਕ 'ਚ ਫ਼ੈਸਲਾ; ਨੂੰਹ-ਪੁੱਤ ਨੂੰ ਖਾਲੀ ਕਰਨਾ ਹੋਵੇਗਾ 'ਮਾਂ' ਦਾ ਘਰ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸੀਨੀਅਰ ਨਾਗਰਿਕਾਂ ਦੇ ਰਹਿਣ ਲਈ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਦੀ ਲੋੜ 'ਤੇ ਜ਼ੋਰ ਦਿੰਦਿਆਂ ਇਕ 80 ਸਾਲਾ ਬਜ਼ੁਰਗ ਔਰਤ ਦੇ ਪੁੱਤਰ, ਨੂੰਹ ਅਤੇ ਪੋਤੇ-ਪੋਤੀਆਂ ਨੂੰ ਉਸ ਘਰ ਨੂੰ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਵਿਚ ਉਹ ਇਕੱਠੇ ਰਹਿ ਰਹੇ ਸਨ। ਬਜ਼ੁਰਗ ਨੇ ਨੂੰਹ, ਪੁੱਤ 'ਤੇ ਸ਼ੋਸ਼ਣ ਅਤੇ ਮਾੜੇ ਵਤੀਰੇ ਦਾ ਦੋਸ਼ ਲਾਇਆ ਹੈ। ਪਟੀਸ਼ਨਕਰਤਾ ਨੇ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦਾ 'ਮੇਨਟੇਨੈਂਸ ਐਂਡ ਵੈਲਫੇਅਰ ਐਕਟ' ਦੀਆਂ ਵਿਵਸਥਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਜਾਇਦਾਦ ਦੀ ਇਕਲੌਤੀ ਅਤੇ ਰਜਿਸਟਰਡ ਮਾਲਕ ਹੈ ਅਤੇ ਉਸ ਦੇ ਪੁੱਤਰ ਅਤੇ ਨਾ ਹੀ ਨੂੰਹ ਨੇ ਉਸ ਦੀ ਜਾਂ ਉਸ ਦੇ ਪਤੀ ਦੀ ਦੇਖਭਾਲ ਨਹੀਂ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਵਿਚਕਾਰ ਵਿਆਹੁਤਾ ਵਿਵਾਦ ਵੀ ਲਗਾਤਾਰ ਬੇਚੈਨੀ ਅਤੇ ਤਣਾਅ ਦਾ ਕਾਰਨ ਬਣਿਆ ਹੈ ਜੋ ਕਿ 'ਧੀਮੀ ਮੌਤ' ਵਰਗਾ ਹੈ।

ਇਹ ਵੀ ਪੜ੍ਹੋ- ਡਾਕਟਰਾਂ ਨੇ 8 ਸਾਲਾ ਬੱਚੀ ਦੇ ਢਿੱਡ 'ਚੋਂ ਕੱਢਿਆ ਵਾਲਾਂ ਦਾ ਗੁੱਛਾ, ਇਸ ਅਜੀਬ ਬੀਮਾਰੀ ਤੋਂ ਸੀ ਪੀੜਤ

ਜਸਟਿਸ ਸੰਜੀਵ ਨਰੂਲਾ ਨੇ 27 ਅਗਸਤ ਨੂੰ ਪਾਸ ਫ਼ੈਸਲੇ ਵਿਚ ਕਿਹਾ ਕਿ ਨੂੰਹ-ਪੁੱਤ ਦਾ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਅਧਿਕਾਰ ਨੂੰ ਸੀਨੀਅਰ ਨਾਗਰਿਕ ਐਕਟ ਤਹਿਤ ਸੀਨੀਅਰ ਨਾਗਰਿਕਾਂ ਨੂੰ ਪ੍ਰਦਾਨ ਕੀਤੀ ਗਈ ਸੁਰੱਖਿਆ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਜੋ ਉਨ੍ਹਾਂ ਨੂੰ ਕਸ਼ਟ ਪਹੁੰਚਾਉਣ ਵਾਲੇ ਨਿਵਾਸੀਆਂ ਨੂੰ ਬੇਦਖ਼ਲ ਕਰਨ ਦੀ ਇਜਾਜ਼ਤ ਦਿੰਦਾ ਹੈ। ਜੱਜ ਨੇ ਕਿਹਾ ਕਿ ਇਹ ਮਾਮਲਾ ਇਕ ਵਾਰ-ਵਾਰ ਹੋਣ ਵਾਲੇ ਸਮਾਜਿਕ ਮੁੱਦੇ ਨੂੰ ਉਜਾਗਰ ਕਰਦਾ ਹੈ, ਜਿੱਥੇ ਵਿਆਹੁਤਾ ਕਲੇਸ਼ ਨਾ ਸਿਰਫ਼ ਪਤੀ-ਪਤਨੀ ਦੀ ਜ਼ਿੰਦਗੀ ਵਿਚ ਵਿਘਨ ਪਾਉਂਦਾ ਹੈ ਸਗੋਂ ਸੀਨੀਅਰ ਨਾਗਰਿਕਾਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ- ਯੂ. ਪੀ. ’ਚ ਥਾਣੇ ’ਤੇ ਹੀ ਚੱਲਿਆ ਬੁਲਡੋਜ਼ਰ

ਇਸ ਮਾਮਲੇ ਵਿਚ ਬਜ਼ੁਰਗ ਪਟੀਸ਼ਨਰਾਂ ਨੂੰ ਆਪਣੀ ਜ਼ਿੰਦਗੀ ਦੇ ਨਾਜ਼ੁਕ ਪੜਾਅ 'ਚ ਲਗਾਤਾਰ ਪਰਿਵਾਰਕ ਵਿਵਾਦਾਂ ਕਾਰਨ ਬੇਲੋੜੀਆਂ ਪਰੇਸ਼ਾਨੀਆਂ ਕਾਰਨ ਸੰਕਟ ਦਾ ਸਾਹਮਣਾ ਕਰਨਾ ਪਿਆ। ਇਹ ਸਥਿਤੀ ਪਰਿਵਾਰਕ ਝਗੜਿਆਂ ਦੌਰਾਨ ਬਜ਼ੁਰਗ ਨਾਗਰਿਕਾਂ ਦੀ ਭਲਾਈ ਵੱਲ ਧਿਆਨ ਦੇਣ ਦੀ ਲੋੜ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ- ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News