ਮਾਂ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਧੀ ਨੇ ICU ’ਚ ਕਰਵਾਇਆ ਵਿਆਹ, ਆਸ਼ੀਰਵਾਦ ਦਿੰਦਿਆਂ ਹੀ ਕਿਹਾ ਅਲਵਿਦਾ

Monday, Dec 26, 2022 - 09:48 PM (IST)

ਨੈਸ਼ਨਲ ਡੈਸਕ : ਚਾਂਦਨੀ ਅਤੇ ਸੁਮਿਤ ਦੀ ਮੰਗਣੀ 26 ਦਸੰਬਰ ਨੂੰ ਹੋਣੀ ਸੀ ਪਰ 25 ਦਸੰਬਰ ਨੂੰ ਮੰਗਣੀ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਇਹ ਕਿਸਮਤ ਦੀ ਖੇਡ ਸੀ। ਇਸ ਦੇ ਪਿੱਛੇ ਦੀ ਵਜ੍ਹਾ ਅਤੇ ਜਿਸ ਤਰ੍ਹਾਂ ਨਾਲ ਇਨ੍ਹਾਂ ਦੋਹਾਂ ਦਾ ਵਿਆਹ ਹੋਇਆ, ਜਾਣ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ। ਇਹ ਸਭ ਕੁਝ ਲੜਕੀ ਦੀ ਮਾਂ ਲਈ ਕੀਤਾ ਗਿਆ। ਦਰਅਸਲ, ਚਾਂਦਨੀ ਦੀ ਮਾਂ ਪੂਨਮ ਕੁਮਾਰੀ ਵਰਮਾ ਹਸਪਤਾਲ ’ਚ ਆਖਰੀ ਸਾਹ ਲੈ ਰਹੀ ਸੀ। ਇੱਥੇ ਉਸ ਦੀ ਧੀ ਚਾਂਦਨੀ ਦੀ 26 ਤਾਰੀਖ਼ ਨੂੰ ਮੰਗਣੀ ਹੋਣੀ ਸੀ ਪਰ ਉਸ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਆਪਣੀ ਧੀ ਦਾ ਵਿਆਹ ਦੇਖਣਾ ਚਾਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਦੁਬਈ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

PunjabKesari

ਡਾਕਟਰ ਪਹਿਲਾਂ ਹੀ ਸਾਫ ਕਰ ਚੁੱਕੇ ਸਨ ਕਿ ਪੂਨਮ ਹੁਣ ਕੁਝ ਘੰਟਿਆਂ ਦੀ ਹੀ ਮਹਿਮਾਨ ਹੈ। ਅਜਿਹੀ ਹਾਲਤ ’ਚ ਸਾਰਿਆਂ ਨੇ ਇਸ ਨੂੰ ਉਨ੍ਹਾਂ ਦੀ ਆਖਰੀ ਇੱਛਾ ਸਮਝਦੇ ਹੋਏ ਅਜਿਹਾ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਕੁਝ ਲੋਕ ਇਕੱਠੇ ਹੋਏ ਅਤੇ ਆਖਰੀ ਸਾਹ ਲੈ ਰਹੀ ਚਾਂਦਨੀ ਦੀ ਮਾਂ ਦੀ ਇੱਛਾ ਪੂਰੀ ਕਰਨ ਲਈ ਆਈ.ਸੀ.ਯੂ. ’ਚ ਹੀ ਵਿਆਹ ਕਰਵਾ ਦਿੱਤਾ। ਵਿਆਹ ਦੇਖਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਧੀ ਚਾਂਦਨੀ ਅਤੇ ਇੰਜੀਨੀਅਰ ਜਵਾਈ ਸੁਮਿਤ ਗੌਰਵ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਇਸ਼ਾਰਿਆਂ ’ਚ ਹੀ ਕੁਝ ਮਿੰਟ ਗੱਲਾਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ : ਮੋਗਾ ’ਚ ਵਾਪਰਿਆ ਭਿਆਨਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ

ਯਾਦਗਾਰ ਲਈ ਉੱਥੇ ਹੀ ਇਕ ਗਰੁੱਪ ਫੋਟੋ ਵੀ ਲਈ ਗਈ। ਇਹ ਸਭ ਕੁਝ ਸੰਪੰਨ ਹੋਣ ਤੋਂ ਕੁਝ ਦੇਰ ਬਾਅਦ ਹੀ ਪੂਨਮ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਂਝ ਤਾਂ ਵਿਆਹ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਇਹ ਵਿਆਹ ਬਹੁਤ ਹੀ ਦੁੱਖ ਭਰੇ ਮਾਹੌਲ ’ਚ ਹੋਇਆ। ਦੂਜੇ ਪਾਸੇ ਪਰਿਵਾਰ ਦੇ ਸਾਰੇ ਮੈਂਬਰ ਇਸ ਗੱਲ ਤੋਂ ਸੰਤੁਸ਼ਟ ਸਨ ਕਿ ਲਾੜੀ ਦੀ ਮਾਂ ਦੀ ਆਖਰੀ ਇੱਛਾ ਪੂਰੀ ਹੋ ਗਈ। ਵਿਆਹ ਤੋਂ ਤਕਰੀਬਨ ਦੋ ਘੰਟੇ ਬਾਅਦ ਹੀ ਪੂਨਮ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਚਾਂਦਨੀ ਦੀ ਮਾਂ ਪੂਨਮ ਕੁਮਾਰੀ ਵਰਮਾ ਗੁਰਾਰੂ ਬਲਾਕ ਦੇ ਪਿੰਡ ਬਾਲੀ ਦੇ ਰਹਿਣ ਵਾਲੇ ਸੇਵਾਮੁਕਤ ਫੌਜੀ ਲਲਨ ਕੁਮਾਰ ਦੀ ਪਤਨੀ ਸੀ। ਉਹ ਕੋਰੋਨਾ ਕਾਲ ਤੋਂ ਬੀਮਾਰ ਸੀ।

ਇਹ ਖ਼ਬਰ ਵੀ ਪੜ੍ਹੋ : ਮੋਗਾ ’ਚ ਇਕ ਹੋਰ ਸੈਕਸ ਸਕੈਂਡਲ ਆਇਆ ਸਾਹਮਣੇ, ਰਸੂਖ਼ਦਾਰਾਂ ਦੀਆਂ ਵੀਡੀਓ ਬਣਾ ਬਲੈਕਮੇਲਿੰਗ ਕਰ ਠੱਗੇ ‘ਲੱਖਾਂ’

ਇਸ ਦੇ ਨਾਲ ਹੀ ਉਹ ਦਿਲ ਦੀ ਬੀਮਾਰੀ ਤੋਂ ਵੀ ਪੀੜਤ ਸੀ। ਹਾਲ ਹੀ ’ਚ ਉਸ ਨੂੰ ਮੈਜਿਸਟਰੇਟ ਕਾਲੋਨੀ ਦੇ ਸਾਹਮਣੇ ਸਥਿਤ ਅਰਸ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰ ਲਗਾਤਾਰ ਉਸ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਸਨ। ਐਤਵਾਰ ਨੂੰ ਉਸ ਦੀ ਹਾਲਤ ਅਜਿਹੀ ਹੋ ਗਈ ਕਿ ਡਾਕਟਰਾਂ ਨੇ ਉਸ ਦੇ ਕੁਝ ਸਮੇਂ ਲਈ ਮਹਿਮਾਨ ਬਣਨ ਦੀ ਗੱਲ ਕਹੀ। ਇਸ ਤੋਂ ਬਾਅਦ ਜਲਦਬਾਜ਼ੀ ’ਚ ਪਰਿਵਾਰ ਨੇ ਪੂਨਮ ਦੀ ਆਖਰੀ ਇੱਛਾ ਪੂਰੀ ਕਰਨ ਲਈ ਚਾਂਦਨੀ ਦਾ ਵਿਆਹ ਕਰਵਾ ਦਿੱਤਾ।
 


Manoj

Content Editor

Related News