ਸ਼੍ਰੀ ਅਮਰਨਾਥ ਗੁਫ਼ਾ ਤੋਂ ਪਵਿੱਤਰ ਹਿਮਲਿੰਗ ਦੇ ਦਰਸ਼ਨ, ਅੱਜ ਹੋਈ ਪਹਿਲੀ ਆਰਤੀ
Saturday, Jun 03, 2023 - 12:33 PM (IST)
ਜੰਮੂ (ਉਦੈ)- ਸਾਲਾਨਾ ਅਮਰਨਾਥ ਯਾਤਰਾ ਅਧਿਕਾਰਕ ਤੌਰ ’ਤੇ 1 ਜੁਲਾਈ ਨੂੰ ਸ਼ੁਰੂ ਹੋਣੀ ਹੈ ਪਰ ਪਹਿਲਾਂ ਦੇ ਨਿਰਧਾਰਤ ਪ੍ਰੋਗਰਾਮ ਤਹਿਤ ਜਯੇਸ਼ਠ ਪੂਰਣਿਮਾ 3 ਜੂਨ ਸ਼ਨੀਵਾਰ ਨੂੰ ਬਾਬਾ ਬਰਫਾਨੀ ਦੀ ਪਹਿਲੀ ਪੂਜਾ ਹੋਈ, ਜਿਸ ’ਚ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਸੀ. ਈ. ਓ. ਮੰਦੀਪ ਕੁਮਾਰ ਭੰਡਾਰੀ ਸਮੇਤ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਪੂਜਾ-ਅਰਚਨਾ ’ਚ ਹਿੱਸਾ ਲਿਆ।
ਵੈਦਿਕ ਮੰਤਰਾਂ ਦੇ ਉਚਾਰਨ ਦੇ ਨਾਲ ਪਵਿੱਤਰ ਗੁਫਾ ’ਚ ਹਿਮ ਸ਼ਿਵਲਿੰਗ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਕਾਮਨਾ ਕੀਤੀ ਗਈ ਕਿ ਇਹ ਯਾਤਰਾ ਨਿਰਵਿਘਨ ਅਤੇ ਸੁਰੱਖਿਅਤ ਚਲੇ। ਇਸ ਵਾਰ ਸਾਲਾਨਾ ਅਮਰਨਾਥ ਯਾਤਰਾ 62 ਦਿਨ ਦੀ ਹੈ ਜੋ 1 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਨੂੰ ਸ਼ਰਵਣ ਪੂਰਣਿਮਾ (ਰੱਖੜੀ) ਦੇ ਦਿਨ ਸੰਪੰਨ ਹੋਵੇਗੀ।