ਦਾਰਜੀਲਿੰਗ ਦੇ 17 ਕੌਂਸਲਰ ਭਾਜਪਾ ''ਚ ਸ਼ਾਮਲ

Saturday, Jun 08, 2019 - 07:04 PM (IST)

ਦਾਰਜੀਲਿੰਗ ਦੇ 17 ਕੌਂਸਲਰ ਭਾਜਪਾ ''ਚ ਸ਼ਾਮਲ

ਨਵੀਂ ਦਿੱਲੀ:  ਦਾਰਜੀਲਿੰਗ ਨਗਰ ਨਿਗਮ ਦੇ 17 ਕੌਂਸਲਰ ਸ਼ਨੀਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ, ਜਿਥੇ ਭਾਜਪਾ ਨੂੰ ਬਹੁਮਤ ਮਿਲਿਆ ਹੈ। ਭਾਜਪਾ ਨੇਤਾ ਮੁਕੁਲ ਰਾਏ ਨੇ ਕੌਂਸਲਰਾਂ ਨੂੰ ਰਸਮੀ ਰੂਪ ਨਾਲ ਪਾਰਟੀ 'ਚ ਸ਼ਾਮਲ ਕਰਾਉਣ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੱਤੀ। ਰਾਏ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਜਨਪ੍ਰਤੀਨਿਧੀਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਪਰੇਸ਼ਾਨ ਕਰਨ ਲਈ ਪੁਲਸ ਦੇ ਇਸਤੇਮਾਲ ਦਾ ਦੋਸ਼ ਲਾਇਆ।  ਉਨ੍ਹਾਂ ਕਿਹਾ ਕਿ ਸੂਬੇ 'ਚ ਲੋਕਤੰਤਰ ਬਚਾਉਣ ਦੀ ਸਾਡੀ ਲੜਾਈ ਜਾਰੀ ਹੈ। ਲੋਕਸਭਾ ਚੋਣਾਂ 'ਚ ਜਨਾਦੇਸ਼ ਮੁੱਖ ਮੰਤਰੀ ਖਿਲਾਫ ਸੀ ਪਰ ਉਹ ਭਾਜਪਾ ਕਾਰਜਕਰਤਾਵਾਂ ਤੇ ਸਮਰਥਕਾਂ ਨੂੰ ਪਰੇਸ਼ਾਨ ਕਰਨ ਲਈ ਪੁਲਸ ਰਾਜ ਦਾ ਇਸਤੇਮਾਲ ਕਰ ਰਹੀ ਹੈ। ਰਾਏ ਨੇ ਕਿਹਾ ਕਿ 32 ਮੈਂਬਰੀ ਦਾਰਜੀਲਿੰਗ ਨਗਰ ਨਿਗਮ 'ਚ ਭਾਜਪਾ ਹੁਣ ਬਹੁਮਤ 'ਚ ਹੈ। ਨਿਗਮ ਦੀਆਂ ਦੋ ਸੀਟਾਂ ਖਾਲੀ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਉਣ ਵਾਲੇ ਦਿਨਾਂ 'ਚ ਇਥੇ ਵੱਡਾ ਪ੍ਰਦਰਸ਼ਨ ਕਰੇਗੀ। ਸੂਬੇ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਮੁੱਖ ਸਕੱਤਰ ਕੈਲਾਸ਼ ਵਿਜੈਵਰਗ ਨੇ ਵੀ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ 'ਤੇ ਅਨੇਕ ਸੰਸਥਾਵਾਂ 'ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ।


Related News