ਕੋਰੋਨਾ ਤੋਂ ਵੱਧ ਖ਼ਤਰਨਾਕ ਸਿੱਧ ਹੋ ਰਿਹੈ ਨਵਾਂ ‘ਡੈਲਟਾ ਪਲੱਸ ਵੇਰੀਐਂਟ’, ਜਾਣੋ ਇਸ ਦੇ ਲੱਛਣ ਅਤੇ ਇੰਝ ਕਰੋ ਬਚਾਅ

Monday, Jun 28, 2021 - 07:09 PM (IST)

ਕੋਰੋਨਾ ਤੋਂ ਵੱਧ ਖ਼ਤਰਨਾਕ ਸਿੱਧ ਹੋ ਰਿਹੈ ਨਵਾਂ ‘ਡੈਲਟਾ ਪਲੱਸ ਵੇਰੀਐਂਟ’, ਜਾਣੋ ਇਸ ਦੇ ਲੱਛਣ ਅਤੇ ਇੰਝ ਕਰੋ ਬਚਾਅ

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਡੈਲਟਾ ਪਲੱਸ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਭਾਰਤ ’ਚ ਡੈਲਟਾ ਪਲੱਸ ਨਾਂ ਦਾ ਵਾਇਰਸ ਦਸਤਕ ਦੇ ਚੁੱਕਾ ਹੈ, ਜੋ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਡੈਲਟਾ ਪਲੱਸ ਦੇ ਬਹੁਤ ਸਾਰੇ ਮਰੀਜ਼ ਪਾਏ ਗਏ ਹਨ। ਅਜਿਹੀ ਸਥਿਤੀ ਵਿੱਚ ਤੁਹਾਡਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਡੈਲਟਾ ਪਲੱਸ ਵਾਇਰਸ ਕੀ ਹੈ? ਇਸ ਦੇ ਲੱਛਣ ਅਤੇ ਇਸ ਦੀ ਰੋਕਥਾਮ ਦੇ ਕਿਹੜੇ ਤਰੀਕੇ ਹਨ, ਦੇ ਬਾਰੇ ਵੀ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ...

ਜਾਣੋ ਕੀ ਹੈ ਕੋਰੋਨਾ ਦਾ ਨਵਾਂ ‘ਡੈਲਟਾ ਪਲੱਸ ਵੇਰੀਐਂਟ’ 
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਹੁਣ ਡੈਲਟਾ ਪਲੱਸ ਵੇਰੀਐਂਟ ਨੇ ਵੀ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ। ਡੈਲਟਾ ਪਲੱਸ ਵੇਰੀਐਂਟ ਨੂੰ B.1.617.2 ਸਟ੍ਰੈਨ ਵੀ ਕਿਹਾ ਜਾਂਦਾ ਹੈ। ਅਹਿਮ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਰੂਪ ’ਚ ਆ ਰਹੇ ਬਦਲਾਅ ਕਾਰਨ ਡੈਲਟਾ ਪਲੱਸ ਵੇਰੀਐਂਟ ਬਣਿਆ ਹੈ। ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿੱਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ: ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਸਾਰੇ ਰਸਤੇ ਅਤੇ ਨਹੀਂ ਹੋਵੇਗੀ ‘ਪੈਸੇ ਦੀ ਘਾਟ’

PunjabKesari

ਤੇਜ਼ੀ ਨਾਲ ਫੈਲਦਾ ਹੈ ਡੈਲਟਾ ਪਲੱਸ ਵੇਰੀਐਂਟ
ਕੋਰੋਨਾ ਵਾਇਰਸ ਦੇ ਨਵੇਂ ਡੈਲਟਾ ਪਲੱਸ ਵੇਰੀਐਂਟ ਨੂੰ ਬਹੁਤ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਡੈਲਟਾ ਪਲੱਸ ਵੇਰੀਐਂਟ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ। ਇਸ ਵੇਰੀਐਂਟ ਦੇ 60 ਫੀਸਦੀ ਤੋਂ ਵਧੇਰੇ ਪੀੜਤ ਮਰੀਜ਼ ਦੱਸੇ ਜਾ ਰਹੇ ਹਨ। ਡੈਲਟਾ ਪਲੱਸ ਵੇਰੀਐਂਟ ਕੋਰੋਨਾ ਦਾ ਨਵਾਂ ਘਾਤਕ ਰੂਪ ਹੈ, ਜੋ ਫੇਫੜਿਆਂ ਦੇ ਸੈੱਲਾਂ ’ਤੇ ਬੜੀ ਮਜ਼ਬੂਤੀ ਨਾਲ ਚਿਪਕਦਾ ਹੈ। ਇਸ ਨਾਲ ਸਰੀਰ ’ਚ ਰੋਗਾਂ ਨਾਲ ਲੜਨ ਦੀ ਸ਼ਕਤੀ ਕਾਫ਼ੀ ਕਮਜ਼ੋਰ ਹੋ ਜਾਂਦੀ ਹੈ।  

ਪੜ੍ਹੋ ਇਹ ਵੀ ਖ਼ਬਰ - ਕਿਡਨੀ ’ਚ ਇਨਫੈਕਸ਼ਨ ਹੋਣ ’ਤੇ ਕਮਰ ਦਰਦ ਸਣੇ ਵਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

PunjabKesari

ਡੈਲਟਾ ਪਲੱਸ ਵੇਰੀਐਂਟ ਦੇ ਲੱਛਣ
ਕੋਰੋਨਾ ਵਾਇਰਸ ਦੇ ਨਵੇਂ ਡੈਲਟਾ ਪਲੱਸ ਵੇਰੀਐਂਟ ਦੇ ਵੱਖ-ਵੱਖ ਲੱਛਣ ਵਿਖਾਈ ਦਿੰਦੇ ਹਨ, ਜਿਨ੍ਹਾਂ ’ਚ....

. ਬੁਖਾਰ, ਸੁੱਕੀ ਖੰਘ 
. ਥਕਾਵਟ ਮਹਿਸੂਸ ਹੋਣਾ
. ਛਾਤੀ ਵਿੱਚ ਦਰਦ
. ਸਾਹ ਫੂਲਣਾ ਅਤੇ ਸਾਹ ਲੈਣ ’ਚ ਤਕਲੀਫ਼ 
. ਚਮੜੀ ’ਤੇ ਧੱਫੜ ਪੈਣੇ
. ਪੈਰਾਂ ਦੀਆਂ ਉਂਗਲਾਂ ਦਾ ਰੰਗ ਬਦਲਣਾ 
. ਗਲ਼ੇ ’ਚ ਖਰਾਸ਼ ਹੋਣਾ
. ਸੁਆਦ ਅਤੇ ਸੁੰਗਦ ਦਾ ਪਤਾ ਨਾ ਲੱਗਣਾ
. ਸਿਰ ਦਰਦ ਅਤੇ ਲੂਜ਼ ਮੋਸ਼ਨ ਦੀ ਸਮੱਸਿਆਵਾਂ

ਪੜ੍ਹੋ ਇਹ ਵੀ ਖ਼ਬਰ -  Health Tips : ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਸਿਰ ਦਰਦ’ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਇੰਝ ਪਾਓ ਰਾਹਤ

PunjabKesari

ਇੰਝ ਕਰੋ ਇਸ ਤੋਂ ਆਪਣਾ ਬਚਾਅ 

. ਘਰ ਤੋਂ ਬਾਹਰ ਨਿਕਲਣ ਸਮੇਂ ਦੋਹਰੇ ਮਾਸਕ ਪਾਓ
. ਸੈਨੀਟਾਈਜ਼ਰ ਦੀ ਵਰਤੋਂ ਕਰੋ
. ਜ਼ਰੂਰਤ ਪੈਣ ’ਤੇ ਘਰ ਤੋਂ ਬਾਹਰ ਨਿਕਲੋ 
. ਘਰ ਤੋਂ ਬਾਹਰ ਜਾਂਦੇ ਸਮੇਂ ਸਮਾਜਕ ਦੂਰੀ ਦੀ ਪਾਲਣਾ ਕਰੋ

. ਘਰ ਆਉਣ ’ਤੇ ਆਪਣੇ ਹੱਥਾਂ ਨੂੰ ਤਕਰੀਬਨ 20 ਸਕਿੰਟਾਂ ਲਈ ਚੰਗੀ ਤਰ੍ਹਾਂ ਧੋਵੋ।

ਪੜ੍ਹੋ ਇਹ ਵੀ ਖ਼ਬਰ - Health Tips : ਡਾਇਟਿੰਗ ਤੋਂ ਬਿਨਾਂ ‘ਭਾਰ’ ਘੱਟ ਕਰਨਾ ਚਾਹੁੰਦੇ ਹੋ ਤਾਂ ‘ਐਲੋਵੀਰਾ’ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

PunjabKesari


author

rajwinder kaur

Content Editor

Related News