10 ਸਾਲਾਂ ਤੋਂ ਫਰਾਰ ਖਤਰਨਾਕ ਨਕਸਲੀ ਭੋਲਾ ਕੋਡਾ ਨੇ ਕੀਤਾ ਆਤਮ ਸਮਰਪਣ
Tuesday, Jul 29, 2025 - 12:23 AM (IST)

ਮੁੰਗੇਰ - ਬਿਹਾਰ ਦੇ ਮੁੰਗੇਰ ਜ਼ਿਲੇ ’ਚ 10 ਸਾਲਾਂ ਤੋਂ ਫਰਾਰ ਨਕਸਲੀ ਭੋਲਾ ਕੋਡਾ ਉਰਫ਼ ਵਿਕਾਸਦਾ ਨੇ ਅੱਜ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਮੁੰਗੇਰ ਜ਼ਿਲੇ ਦੇ ਲਡ਼ਈਆ ਥਾਣਾ ਖੇਤਰ ਦੇ ਪੈਸਰਾ ਪਹਾੜੀ ਨਿਵਾਸੀ ਅਤੇ 2 ਲੱਖ ਰੁਪਏ ਦਾ ਇਨਾਮੀ ਨਕਸਲੀ ਭੋਲਾ ਕੋਡਾ ਨੇ ਪੁਲਸ ਸੁਪਰਡੈਂਟ ਸਈਅਦ ਇਮਰਾਨ ਮਸੂਦ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਨਕਸਲੀ ਭੋਲਾ ਕੋਡਾ ਨੂੰ ਨਿਆਇਕ ਹਿਰਾਸਤ ’ਚ ਮੁੰਗੇਰ ਡਵੀਜ਼ਨ ਭੇਜਿਆ ਜਾ ਰਿਹਾ ਹੈ।