ਉਲਾਸ ਪ੍ਰਾਜੈਕਟ :ਗੁਰਦਾਸਪੁਰ ’ਚ 10 ਹਜ਼ਾਰ ਤੋਂ ਵੱਧ ਅਨਪੜ੍ਹ ਬਜ਼ੁਰਗਾਂ ਨੂੰ ਦਿੱਤੀ ਜਾ ਚੁੱਕੀ ਹੈ ਸਿੱਖਿਆ

Monday, Mar 09, 2026 - 12:31 PM (IST)

ਉਲਾਸ ਪ੍ਰਾਜੈਕਟ :ਗੁਰਦਾਸਪੁਰ ’ਚ 10 ਹਜ਼ਾਰ ਤੋਂ ਵੱਧ ਅਨਪੜ੍ਹ ਬਜ਼ੁਰਗਾਂ ਨੂੰ ਦਿੱਤੀ ਜਾ ਚੁੱਕੀ ਹੈ ਸਿੱਖਿਆ

ਗੁਰਦਾਸਪੁਰ(ਹਰਮਨ): ਕੇਂਦਰ ਸਰਕਾਰ ਵੱਲੋਂ ਦੇਸ਼ ’ਚ 100 ਫ਼ੀਸਦੀ ਸਾਖਰਤਾ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ‘ਉਲਾਸ ਪ੍ਰਾਜੈਕਟ’ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ’ਚ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਯੋਜਨਾ ਦੇ ਅਧੀਨ ਜ਼ਿਲੇ ਦੇ ਹਜ਼ਾਰਾਂ ਅਨਪੜ੍ਹ ਬਜ਼ੁਰਗਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ ਜਾ ਰਿਹਾ ਹੈ, ਜਿਸ ਨਾਲ ਸਮਾਜ ’ਚ ਸਿੱਖਿਆ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਜ਼ਿਲ੍ਹੇ ਦੇ ਸਮੂਹ ਅਧਿਆਪਕ, ਸਿੱਖਿਆ ਅਧਿਕਾਰੀ ਅਤੇ ਸੇਵਾਦਾਰ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਲਗਾਤਾਰ ਜੁਟੇ ਹੋਏ ਹਨ।

ਇਹ ਵੀ ਪੜ੍ਹੋ- ‘ਨਸ਼ਿਆਂ ਨੂੰ ਛੱਡ ਗੁਰੂ ਲੜ ਲੱਗਣ ਨੌਜਵਾਨ’, 'ਖਾਲਸਾ ਮਾਰਚ' ਦੀ ਆਰੰਭਤਾ ਤੋਂ ਪਹਿਲਾਂ ਜਥੇਦਾਰ ਦਾ ਸੰਗਤ ਨੂੰ ਸੰਦੇਸ਼

ਉਲਾਸ ਪ੍ਰਾਜੈਕਟ ਅਸਲ ’ਚ ਬਜ਼ੁਰਗਾਂ ਦੀ ਸਿੱਖਿਆ ਨਾਲ ਸਬੰਧਤ ਇਕ ਰਾਸ਼ਟਰੀ ਪੱਧਰ ਦੀ ਮੁਹਿੰਮ ਹੈ, ਜਿਸ ਦੀ ਸ਼ੁਰੂਆਤ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਕੀਤੀ ਗਈ ਹੈ। ਇਸ ਦਾ ਮੁੱਖ ਮੰਤਵ ਉਨ੍ਹਾਂ ਬਾਲਗ ਲੋਕਾਂ ਨੂੰ ਸਾਖਰ ਕਰਨਾ ਹੈ ਜੋ ਕਿਸੇ ਕਾਰਨ ਛੋਟੀ ਉਮਰ ’ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ। ਇਸ ਪ੍ਰਾਜੈਕਟ ਰਾਹੀਂ ਬਜ਼ੁਰਗਾਂ ਨੂੰ ਸਿਰਫ਼ ਅੱਖਰ ਗਿਆਨ ਹੀ ਨਹੀਂ, ਸਗੋਂ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ, ਗਿਣਤੀ ਅਤੇ ਸਮਾਜਿਕ ਜਾਗਰੂਕਤਾ ਬਾਰੇ ਵੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਤਮ-ਨਿਰਭਰ ਬਣ ਸਕਣ।

ਇਹ ਵੀ ਪੜ੍ਹੋ-  ਪੰਜਾਬ 'ਚ ਇਕ ਹੋਰ 'ਆਪ' ਦੇ ਸਰਪੰਚ ਦੀ ਮੌਤ

ਉਲਾਸ ਪ੍ਰਾਜੈਕਟ ਤਹਿਤ ਗੁਰਦਾਸਪੁਰ ਜ਼ਿਲੇ ਨੂੰ ਪੰਜ ਸਾਲਾਂ ’ਚ ਕੁੱਲ 14 ਹਜ਼ਾਰ ਅਨਪੜ੍ਹ ਬਜ਼ੁਰਗਾਂ ਨੂੰ ਸਿੱਖਿਆ ਦੇਣ ਦਾ ਟੀਚਾ ਦਿੱਤਾ ਗਿਆ ਸੀ। ਇਸ ਮੁਹਿੰਮ ਦੇ ਚਲਦਿਆਂ ਹੁਣ ਤੱਕ ਜ਼ਿਲੇ ’ਚ 10,597 ਬਜ਼ੁਰਗਾਂ ਦੀ ਰਜਿਸਟ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਪੜ੍ਹਾਇਆ ਜਾ ਚੁੱਕਾ ਹੈ। ਡਾਇਟ ਗੁਰਦਾਸਪੁਰ ਵਿਖੇ ਵੀ ਇਸ ਸਬੰਧੀ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਗਏ ਹਨ ਤਾਂ ਜੋ ਅਧਿਆਪਕ ਬਜ਼ੁਰਗਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾ ਸਕਣ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

ਡਾਇਟ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ. ਈ. ਓ.) ਪਰਮਜੀਤ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ਨੂੰ ਘੱਟੋ-ਘੱਟ 10, ਮਿਡਲ ਸਕੂਲਾਂ ਨੂੰ 30 ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਸ ਤੋਂ ਵੀ ਵੱਧ ਬਜ਼ੁਰਗਾਂ ਨੂੰ ਸਿੱਖਿਆ ਦੇਣ ਦਾ ਟੀਚਾ ਦਿੱਤਾ ਗਿਆ ਹੈ। ਹੁਣ ਤੱਕ ਲਗਭਗ 7 ਹਜ਼ਾਰ ਬਜ਼ੁਰਗ ਪ੍ਰੀਖਿਆ ਪਾਸ ਕਰ ਕੇ ਸਰਟੀਫਿਕੇਟ ਹਾਸਲ ਕਰ ਚੁੱਕੇ ਹਨ, ਜਦਕਿ ਬਾਕੀ ਰਹਿੰਦੇ ਬਜ਼ੁਰਗਾਂ ਦੀ ਪ੍ਰੀਖਿਆ 22 ਮਾਰਚ ਨੂੰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ’ਚ ਸੇਵਾ ਨਿਭਾਉਣ ਵਾਲੇ ਅਧਿਆਪਕਾਂ ਅਤੇ ਸੇਵਾਦਾਰਾਂ ਨੂੰ ਵੀ ਵਿਸ਼ੇਸ਼ ਸਨਮਾਨ ਪੱਤਰ ਦਿੱਤੇ ਜਾਂਦੇ ਹਨ। ਭਾਵੇਂ ਇਸ ਯੋਜਨਾ ਦਾ ਟੀਚਾ 2027 ਤੱਕ ਦਾ ਹੈ, ਪਰ ਵਿਭਾਗ ਦੀ ਕੋਸ਼ਿਸ਼ ਹੈ ਕਿ ਇਸ ਸਾਲ ਹੀ ਵੱਧ ਤੋਂ ਵੱਧ ਬਜ਼ੁਰਗਾਂ ਨੂੰ ਸਾਖਰ ਕਰਕੇ ਜ਼ਿਲ੍ਹੇ ਨੂੰ ਮੋਹਰੀ ਬਣਾਇਆ ਜਾਵੇ।

ਇਹ ਵੀ ਪੜ੍ਹੋ- ਪੰਜਾਬ: ਭੈਣ-ਭਰਾ ਨੇ ਰਾਤ ਨੂੰ ਖਾਧੀ ਸੀ ਚਾਪ! ਸਵੇਰੇ ਹੋ ਗਈ ਦੋਵਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News