ਜੰਗਲ ''ਚੋਂ ਨਿਕਲਿਆ ਕਰੋੜਾਂ ਦਾ ਖ਼ਜ਼ਾਨਾ! 108 ਬਾਗੀਆਂ ਦੇ ਆਤਮ-ਸਮਰਪਣ ਨੇ ਖੋਲ੍ਹੇ ਕਈ ਵੱਡੇ ਰਾਜ਼

Wednesday, Mar 11, 2026 - 04:46 PM (IST)

ਜੰਗਲ ''ਚੋਂ ਨਿਕਲਿਆ ਕਰੋੜਾਂ ਦਾ ਖ਼ਜ਼ਾਨਾ! 108 ਬਾਗੀਆਂ ਦੇ ਆਤਮ-ਸਮਰਪਣ ਨੇ ਖੋਲ੍ਹੇ ਕਈ ਵੱਡੇ ਰਾਜ਼

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੂੰ ਨਕਸਲ ਵਿਰੋਧੀ ਮੁਹਿੰਮ ਵਿੱਚ ਇੱਕ ਇਤਿਹਾਸਕ ਸਫਲਤਾ ਮਿਲੀ ਹੈ। ਬੁੱਧਵਾਰ ਨੂੰ ਇੱਕ ਵੱਡੀ ਕਾਰਵਾਈ ਦੌਰਾਨ 3.95 ਕਰੋੜ ਰੁਪਏ ਦੇ ਕੁੱਲ ਇਨਾਮ ਵਾਲੇ 108 ਮਾਓਵਾਦੀਆਂ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਇਹ ਸਾਰੇ ਨਕਸਲੀ 'ਦੰਡਕਾਰਣਿਆ ਸਪੈਸ਼ਲ ਜ਼ੋਨਲ ਕਮੇਟੀ' (DKSZC) ਨਾਲ ਸਬੰਧਤ ਹਨ, ਜੋ ਖੇਤਰ ਵਿੱਚ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਰਹੀ ਹੈ।

ਪੁਲਸ ਅਨੁਸਾਰ ਆਤਮ-ਸਮਰਪਣ ਕਰਨ ਵਾਲੇ ਨਕਸਲੀਆਂ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਵੱਖ-ਵੱਖ ਟਿਕਾਣਿਆਂ (ਡੰਪਾਂ) ਤੋਂ 101 ਘਾਤਕ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਏ.ਕੇ.-47, ਇੰਸਾਸ ਰਾਈਫਲਾਂ, ਐਲ.ਐਮ.ਜੀ. ਅਤੇ ਬੀ.ਜੀ.ਐਲ. ਲਾਂਚਰ ਸ਼ਾਮਲ ਹਨ। ਇਸ ਤੋਂ ਇਲਾਵਾ ਨਕਸਲ ਵਿਰੋਧੀ ਮੁਹਿੰਮ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕਰਦਿਆਂ 3.61 ਕਰੋੜ ਰੁਪਏ ਨਕਦ ਅਤੇ 1.64 ਕਰੋੜ ਰੁਪਏ ਦੀ ਕੀਮਤ ਦਾ 1 ਕਿੱਲੋ ਸੋਨਾ ਵੀ ਜ਼ਬਤ ਕੀਤਾ ਗਿਆ ਹੈ। ਹਿੰਸਾ ਦਾ ਰਾਹ ਆਤਮ-ਸਮਰਪਣ ਕਰਨ ਵਾਲਿਆਂ ਵਿੱਚ ਕਈ ਖ਼ਤਰਨਾਕ ਕੈਡਰ ਸ਼ਾਮਲ ਹਨ, ਜਿਵੇਂ ਕਿ ਪੱਛਮੀ ਬਸਤਰ ਡਿਵੀਜ਼ਨ ਦੇ ਰਾਹੁਲ ਤੇਲਾਮ, ਪਾਂਡਰੂ ਕੋਵਾਸੀ ਅਤੇ ਪੀ.ਐਲ.ਜੀ.ਏ. ਬਟਾਲੀਅਨ ਨੰਬਰ 1 ਦੇ ਕਮਾਂਡਰ ਮੁਚਾਕੀ। ਪੁਲਿਸ ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਇਹ ਨਕਸਲੀ ਸਰਕਾਰ ਦੀ "ਪੂਨਾ ਮਾਰਗੇਮ - ਪੁਨਰਵਾਸ ਸੇ ਪੁਨਰਜੀਵਨ" (ਨਵਾਂ ਰਸਤਾ) ਪਹਿਲ ਤੋਂ ਪ੍ਰਭਾਵਿਤ ਹੋ ਕੇ ਮੁੱਖ ਧਾਰਾ ਵਿੱਚ ਪਰਤੇ ਹਨ। ਪਿਛਲੇ 26 ਮਹੀਨਿਆਂ ਵਿੱਚ ਹੁਣ ਤੱਕ ਕੁੱਲ 2,714 ਮਾਓਵਾਦੀ ਆਤਮ-ਸਮਰਪਣ ਕਰ ਚੁੱਕੇ ਹਨ।

2026 ਤੱਕ ਨਕਸਲਵਾਦ ਖ਼ਤਮ ਕਰਨ ਦਾ ਟੀਚਾ
 ਰਾਜ ਦੇ ਗ੍ਰਹਿ ਮੰਤਰੀ ਵਿਜੇ ਸ਼ਰਮਾ ਨੇ ਇਸ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਦਾ ਮਕਸਦ 31 ਮਾਰਚ 2026 ਤੱਕ ਰਾਜ ਵਿੱਚੋਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਆਤਮ-ਸਮਰਪਣ ਕਰਨ ਵਾਲੇ 108 ਕੈਡਰਾਂ ਵਿੱਚੋਂ 6 ਡਿਵੀਜ਼ਨਲ ਕਮੇਟੀ ਮੈਂਬਰ (DVCM) ਅਤੇ ਕਈ ਪਲਟੂਨ ਕਮਾਂਡਰ ਸ਼ਾਮਲ ਹਨ, ਜੋ ਬੀਜਾਪੁਰ, ਦਾਂਤੇਵਾੜਾ, ਸੁਕਮਾ ਅਤੇ ਬਸਤਰ ਵਰਗੇ ਜ਼ਿਲ੍ਹਿਆਂ ਨਾਲ ਸਬੰਧਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News