ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ
Thursday, Dec 08, 2022 - 05:13 PM (IST)
ਤਿਰੂਵਨੰਤਪੁਰਮ (ਭਾਸ਼ਾ)– ਭਾਰਤ ’ਚ ਪਿਛਲੇ ਕੁਝ ਦਹਾਕਿਆਂ ਦੌਰਾਨ ਹਜ਼ਾਰਾਂ ਮੌਤਾਂ ਲਈ ਜ਼ਿੰਮੇਵਾਰ ‘ਲੂ’ (ਹੀਟ ਵੇਵ) ਚਿੰਤਾਜਨਕ ਦਰ ਨਾਲ ਵਧ ਰਹੀ ਹੈ। ਭਾਰਤ ਛੇਤੀ ਹੀ ਅਜਿਹੀ ਭਿਆਨਕ ਲੂ ਦਾ ਸਾਹਮਣਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜੋ ਮਨੁੱਖ ਦੀ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋਵੇਗੀ। ਇਕ ਨਵੀਂ ਰਿਪੋਰਟ ’ਚ ਇਹ ਚੇਤਾਵਨੀ ਦਿੱਤੀ ਗਈ ਹੈ। ਵਿਸ਼ਵ ਬੈਂਕ ਦੀ ‘ਭਾਰਤ ਦੇ ਠੰਡੇ ਖੇਤਰਾਂ ’ਚ ਜਲਵਾਯੂ ਨਿਵੇਸ਼ ਦੇ ਮੌਕੇ’ ਸਿਰਲੇਖ ਵਾਲੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਮੁਕਾਬਲਤਨ ਵੱਧ ਗਰਮੀ ਦਾ ਸਾਹਮਣਾ ਕਰ ਰਿਹਾ ਹੈ, ਜੋ ਛੇਤੀ ਸ਼ੁਰੂ ਹੋ ਜਾਂਦੀ ਹੈ ਅਤੇ ਕਿਤੇ ਵੱਧ ਸਮੇਂ ਤਕ ਰਹਿੰਦੀ ਹੈ।
ਇਹ ਵੀ ਪੜ੍ਹੋ– WhatsApp ’ਚ ਆਇਆ ਫੇਸਬੁੱਕ-ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਐਪ
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਪ੍ਰੈਲ 2022 ’ਚ ਭਾਰਤ ਸਮੇਂ ਤੋਂ ਪਹਿਲਾਂ ‘ਲੂ’ ਦੀ ਲਪੇਟ ’ਚ ਆ ਗਿਆ ਸੀ, ਜਿਸ ਨਾਲ ਆਮ ਜਨਜੀਵਨ ਠੱਪ ਜਿਹਾ ਹੋ ਗਿਆ ਸੀ ਅਤੇ ਰਾਜਧਾਨੀ ਨਵੀਂ ਦਿੱਲੀ ’ਚ ਤਾਂ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮਾਰਚ ਦਾ ਮਹੀਨਾ ਤਾਪਮਾਨ ’ਚ ਬੇਮਿਸਾਲ ਵਾਧੇ ਦਾ ਗਵਾਹ ਬਣਿਆ ਅਤੇ ਇਹ ਇਤਿਹਾਸ ਦਾ ਸਭ ਤੋਂ ਗਰਮ ਮਾਰਚ ਮਹੀਨਾ ਬਣ ਕੇ ਉਭਰਿਆ ਸੀ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਜੀ-20 ਕਲਾਈਮੇਟ ਰਿਸਕ ਐਟਲਸ ਨੇ ਵੀ 2021 ’ਚ ਚੇਤਾਵਨੀ ਦਿੱਤੀ ਸੀ ਕਿ ਜੇਕਰ ਕਾਰਬਨ ਨਿਕਾਸ ਜ਼ਿਆਦਾ ਰਹਿੰਦਾ ਹੈ ਤਾਂ ਭਾਰਤ ’ਚ ਲੂ 2036 ਅਤੇ 2065 ਦੇ ਵਿਚਾਲੇ 25 ਗੁਣਾ ਜ਼ਿਆਦਾ ਰਹਿਣ ਦਾ ਖਦਸ਼ਾ ਹੈ। ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਭਾਰਤ ’ਚ ਵਧਦੀ ਲੂ ਆਰਥਿਕ ਉਤਪਾਦਕਤਾ ਨੂੰ ਘਟਾ ਸਕਦੀ ਹੈ। ਭਾਰਤ ਦੇ 75 ਫੀਸਦੀ ਕਰਮਚਾਰੀ ਜਾਂ ਲਗਭਗ 380 ਮਿਲੀਅਨ ਲੋਕ ਅਜਿਹੇ ਖੇਤਰਾਂ ’ਚ ਕੰਮ ਕਰਦੇ ਹਨ, ਜਿੱਥੇ ਉਨ੍ਹਾਂ ਨੂੰ ਗਰਮ ਮੌਸਮ ’ਚ ਰਹਿਣਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਜੀਵਨ ਲਈ ਸੰਭਾਵੀ ਤੌਰ ’ਤੇ ਜਾਨਲੇਵਾ ਤਾਪਮਾਨਾਂ ’ਚ ਕੰਮ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ– ਲਾਂਚ ਹੋਈ ਸੁਪਰੀਮ ਕੋਰਟ ਦੀ ਮੋਬਾਇਲ ਐਪ, ਹੁਣ ਰੀਅਲ ਟਾਈਮ ’ਚ ਵੇਖ ਸਕੋਗੇ ਕਾਰਵਾਈ
2030 ਤੱਕ ਗਰਮੀ ਨਾਲ ਸਬੰਧਤ ਉਤਪਾਦਕਤਾ ਦੇ ਨੁਕਸਾਨ ਕਾਰਨ ਵਿਸ਼ਵ ਪੱਧਰ ’ਤੇ ਜੋ 8 ਕਰੋੜ ਨੌਕਰੀਆਂ ਜਾਣ ਅੰਦਾਜ਼ਾ ਪ੍ਰਗਟਾਇਆ ਗਿਆ ਹੈ, ਉਸ ’ਚੋਂ 3.4 ਕਰੋੜ ਨੌਕਰੀਆਂ ਭਾਰਤ ’ਚ ਖਤਮ ਹੋ ਜਾਣਗੀਆਂ। ਦੱਖਣੀ ਏਸ਼ੀਆਈ ਦੇਸ਼ਾਂ ’ਚ ਭਾਰੀ ਲੇਬਰ ’ਤੇ ਗਰਮੀ ਦਾ ਸਭ ਤੋਂ ਵੱਧ ਅਸਰ ਭਾਰਤ ਵਿਚ ਦੇਖਿਆ ਗਿਆ, ਜਿੱਥੇ ਪੂਰੇ ਸਾਲ ’ਚ ਗਰਮੀ ਕਾਰਨ 101 ਅਰਬ ਘੰਟੇ ਬਰਬਾਦ ਹੁੰਦੇ ਹਨ।
ਇਹ ਵੀ ਪੜ੍ਹੋ– ਸੜਕ ’ਤੇ ਖੜ੍ਹਾ ਖ਼ਰਾਬ ਟਰੱਕ ਬਣਿਆ ਕਾਲ, 3 ਦੋਸਤਾਂ ਦੀ ਹੋਈ ਦਰਦਨਾਕ ਮੌਤ