ਉੱਚੀ ਜਾਤੀ ਦਾ ਦੱਸਣ ''ਤੇ ਦਬੰਗਾਂ ਨੇ ਕੀਤੀ ਦਲਿਤ ਨੌਜਵਾਨ ਦੀ ਕੁੱਟਮਾਰ
Friday, Jun 15, 2018 - 05:11 PM (IST)

ਨਵੀਂ ਦਿੱਲੀ— ਦਲਿਤਾ ਨਾਲ ਕੁੱਟਮਾਰ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮਹਾਰਾਸ਼ਟਰ ਤੋਂ ਬਾਅਦ ਹੁਣ ਗੁਜਰਾਤ 'ਚ ਦਲਿਤ ਨੌਜਵਾਨ ਦੀ ਕੁੱਟਮਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦਾ ਦੋਸ਼ ਇਕ ਨੌਜਵਾਨ 'ਤੇ ਹੈ। ਇਹ ਘਟਨਾ ਅਹਿਮਦਾਬਾਦ ਦੇ ਇਕ ਇਲਾਕੇ ਦੀ ਹੈ, ਜਿੱਥੇ ਚੰਗੇ ਕੱਪੜੇ ਅਤੇ ਗਲੇ 'ਚ ਚੇਨ ਪਹਿਨਣ ਅਤੇ ਆਪਣੇ-ਆਪ ਨੂੰ ਰਾਜਪੂਤ ਦੱਸਣ 'ਤੇ ਦਲਿਤ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਗਈ। ਪੀੜਤ ਦਲਿਤ ਨੌਜਵਾਨ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਜਦੋਂ ਉਹ ਬੱਸ ਸਟੈਂਡ 'ਤੇ ਬੈਠਾ ਹੋਇਆ ਸੀ ਤਾਂ ਕੁਝ ਨੌਜਵਾਨ ਆਏ ਅਤੇ ਉਸ ਤੋਂ ਜਾਤੀ ਪੁੱਛੀ, ਜਦੋਂ ਉਸ ਨੇ ਦੱਸਿਆ ਕਿ ਇਹ ਦਲਿਤ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਦਲਿਤ ਹੋਣ ਦੇ ਬਾਵਜੂਦ ਉਸ ਨੇ ਮੋਜੜੀ (ਜੁੱਤੀਆਂ) ਕਿਸ ਤਰ੍ਹਾਂ ਦੀ ਪਹਿਨੀ ਹੋਈ ਹੈ, ਜਦੋਂ ਨੌਜਵਾਨ ਨੇ ਆਪਣੇ-ਆਪ ਨੂੰ ਰਾਜਪੂਤ ਦੱਸ ਕੇ ਆਪਣਾ ਬਚਾਅ ਕਰਨਾ ਚਾਹਿਆ ਤਾਂ ਨੌਜਵਾਨ ਉਸ ਨੂੰ ਇਕ ਜਗ੍ਹਾ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ।
ਜਾਣਕਾਰੀ ਮੁਤਾਬਕ ਗੁਜਰਾਤ ਦੇ ਮਹਿਸਾਣਾ 'ਚ ਜਦੋਂ ਇਕ ਨੌਜਵਾਨ ਨੇ ਆਪਣੇ-ਆਪ ਨੂੰ ਉੱਚ ਜਾਤੀ ਦੇ ਲੋਕਾਂ ਦੀ ਮਾਰ ਤੋਂ ਬਚਣ ਲਈ ਰਾਜਪੂਤ ਕਹਿ ਦਿੱਤਾ ਤਾਂ ਦਬੰਗ ਗਾਲਾਂ ਦਿੰਦੇ ਹੋਏ ਉਸ 'ਤੇ ਟੁੱਟ ਗਏ। ਇਸ ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ 14 ਜੂਨ ਨੂੰ ਅਹਿਮਦਾਬਾਦ ਦੇ ਇਕ ਇਲਾਕੇ 'ਚ 13 ਸਾਲ ਦਾ ਲੜਕਾ ਬਾਲ ਕਟਵਾਉਣ ਲਈ ਆਇਆ ਸੀ।
ਜ਼ਿਕਰਯੋਗ ਹੈ ਕਿ ਇਹ ਬੱਸ ਸਟੈਂਡ 'ਤੇ ਬੈਠਾ ਹੋਇਆ ਸੀ। ਇਸ ਦੌਰਾਨ ਇਸ ਲੜਕੇ ਨੇ ਮੋਜੜੀ ਗੁਜਰਾਤ ਅਤੇ ਰਾਜਸਥਾਨ ਦੀ ਉੱਚੀ ਜਾਤੀ ਵੱਲੋਂ ਪਹਿਨੀ ਜਾਣ ਵਾਲੀ ਇਕ ਜੁੱਤੀ ਹੈ, ਇੱਥੋਂ ਦੇ ਲੋਕਾਂ ਨੇ ਲੜਕੇ ਦੀ ਪਛਾਣ ਪੁੱਛੀ ਤਾਂ ਉਹ ਆਪਣੇ-ਆਪ ਨੂੰ ਦਲਿਤ ਹੀ ਦੱਸਿਆ ਪਰ ਉਸ ਨੂੰ ਦੇਖ ਕੇ ਉਸ 'ਤੇ ਕੁਝ ਸ਼ੱਕ ਹੋਇਆ। ਲੋਕਾਂ ਨੇ ਪੁੱਛਿਆ ਕਿ ਜੇਕਰ ਉਹ ਦਲਿਤ ਹੈ ਤਾਂ ਉਸ ਨੇ ਮੋਜੜੀ (ਜੁੱਤੀਆਂ) ਕਿਸ ਤਰ੍ਹਾਂ ਦੀ ਪਹਿਨੀ ਹੋਈ ਹੈ। ਇਸ ਤੋਂ ਬਾਅਦ ਇਸ ਲੜਕੇ ਨੇ ਆਪਣੇ-ਆਪ ਨੂੰ ਉਹ ਲੜਕੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਇਨ੍ਹਾਂ ਲੜਕਿਆਂ ਨੇ ਡੰਡਿਆਂ ਨਾਲ ਲੜਕੇ ਦੀ ਕੁੱਟਮਾਰ ਕੀਤੀ।