ਯੂ.ਪੀ ਦੇ ਇਸ ਪਿੰਡ 'ਚ ਪਹਿਲੀ ਵਾਰ ਕਿਸੇ ਦਲਿਤ ਦੀ ਘੋੜੀ 'ਤੇ ਨਿਕਲੀ ਬਾਰਾਤ

07/16/2018 10:51:34 AM

ਯੂ.ਪੀ— ਯੂ.ਪੀ ਦੇ ਕਾਸਗੰਜ ਦੇ ਨਿਜਾਮਪੁਰ ਪਿੰਡ 'ਚ ਬੀਤੇ ਐਤਵਾਰ ਨੂੰ ਪਹਿਲੀ ਵਾਰ ਕਿਸੇ ਦਲਿਤ ਦੀ ਬਾਰਾਤ ਘੋੜੀ 'ਤੇ ਨਿਕਲੀ। ਪਿਛਲੇ 80 ਸਾਲ ਤੋਂ ਇਸ ਪਿੰਡ 'ਚ ਕਿਸੇ ਵੀ ਦਲਿਤ ਦੀ ਬਾਰਾਤ ਨਹੀਂ ਆਈ ਸੀ, ਅਜਿਹੇ 'ਚ ਐਤਵਾਰ ਨੂੰ ਯੂ.ਪੀ ਪੁਲਸ ਦੀ ਨਿਗਰਾਨੀ 'ਚ ਦਲਿਤ ਵਿਅਕਤੀ ਸੰਜੈ ਅਤੇ ਸ਼ੀਤਲ ਦਾ ਵਿਆਹ ਸੰਪੰਨ ਹੋਇਆ। ਬਾਰਾਤ ਕੱਢਣ ਦੌਰਾਨ ਏ.ਡੀ.ਐੱਮ ਸਮੇਤ ਕਈ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਮਹਿਲਾ ਪੁਲਸ ਵੀ ਮੌਜੂਦ ਰਹੀ।
 

ਇਸ ਜੋੜੇ ਦਾ ਵਿਆਹ ਅਕਤੂਬਰ 2017 ਨੂੰ ਤੈਅ ਹੋਇਆ ਸੀ ਪਰ ਬਾਰਾਤ ਕੱਢਣ ਨੂੰ ਲੈ ਕੇ ਝਗੜਾ ਸੀ। ਦਲਿਤ ਵਿਅਕਤੀ ਦਾ ਕਹਿਣਾ ਸੀ ਕਿ ਪਿੰਡ ਦੇ ਠਾਕੁਰ ਬਾਰਾਤ ਕੱਢਣ ਦਾ ਵਿਰੋਧ ਕਰ ਰਹੇ ਹਨ ਪਰ ਸੰਜੈ ਨੇ ਇਸ ਮਾਮਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਹਾਈਕੋਰਟ ਤੱਕ ਗੁਹਾਰ ਲਗਾਈ। 8 ਅਪ੍ਰੈਲ ਨੂੰ ਪ੍ਰਸ਼ਾਸਨ ਨੇ ਤੈਅ ਕੀਤਾ ਕਿ ਪੁਲਸ ਦੀ ਮੌਜੂਦਗੀ 'ਚ ਬਾਰਾਤ ਕੱਢੀ ਜਾਵੇ। ਕਾਸਗੰਜ ਦੇ ਨਿਜਾਮਪੁਰ ਪਿੰਡ 'ਚ ਕਰੀਬ 400 ਰਾਜਪੂਤ ਅਤੇ ਬਾਕੀ ਹੋਰ ਜਾਤੀਆਂ ਦੇ ਲੋਕ ਰਹਿੰਦੇ ਹਨ। ਪਿੰਡ ਦੀ ਕੁੱਲ ਜਨਸੰਖਿਆ 500 ਹੈ, ਅਜਿਹੇ 'ਚ ਪਿੰਡ ਦੇ ਰਾਜਪੂਤ ਦਲਿਤਾਂ ਦੀ ਬਾਰਾਤ ਨੂੰ ਆਪਣੇ ਘਰਾਂ ਦੇ ਅੱਗੋਂ ਨਿਕਲਣ ਦੀ ਮਨਜ਼ੂਰੀ ਨਹੀਂ ਦਿੰਦੇ ਪਰ ਸ਼ੀਤਲ ਅਤੇ ਸੰਜੈ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਤੈਅ ਕੀਤਾ ਕਿ ਇਨ੍ਹਾਂ ਦੀ ਬਾਰਾਤ ਪਿੰਡ ਦੇ ਟਿਊਬਵੈੱਲ ਤੋਂ ਨਿਕਲਦੇ ਹੋਏ ਰਾਜਪੂਤਾਂ ਦੇ ਘਰਾਂ ਦੇ ਅੱਗੋਂ ਦੀ ਨਿਕਲੇਗੀ। ਫੈਸਲੇ ਦੇ ਦੋ ਮਹੀਨੇ ਬਾਅਦ 15 ਜੁਲਾਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਦੋਵਾਂ ਦਾ ਵਿਆਹ ਕਰਵਾਇਆ ਗਿਆ।


Related News