ਧੂਮਧਾਮ ਨਾਲ ਮਨਾਇਆ ਗਿਆ ਅੱਜ ਧਰਮ ਗੁਰੂ ਦਲਾਈਲਾਮਾ ਦਾ 84ਵਾਂ ਜਨਮਦਿਨ

Saturday, Jul 06, 2019 - 12:04 PM (IST)

ਧੂਮਧਾਮ ਨਾਲ ਮਨਾਇਆ ਗਿਆ ਅੱਜ ਧਰਮ ਗੁਰੂ ਦਲਾਈਲਾਮਾ ਦਾ 84ਵਾਂ ਜਨਮਦਿਨ

ਮੈਕਲੋਡਗੰਜ—ਅੱਜ ਮੈਕਲੋਡਗੰਜ ਦੇ ਮੁੱਖ ਬੋਧੀ ਮੰਦਰ 'ਚ ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦਾ 84ਵਾਂ ਜਨਮਦਿਨ ਕਾਫੀ ਧੂਮਧਾਮ ਨਾਲ ਮਨਾਇਆ। ਮੁੱਖ ਮੰਦਰ 'ਚ ਚੱਲ ਰਹੇ ਪ੍ਰੋਗਰਾਮ 'ਚ ਕਾਂਗੜਾ ਸੰਸਦੀ ਖੇਤਰ ਦੇ ਸੰਸਦ ਮੈਂਬਰ ਕਿਸ਼ਨ ਕਪੂਰ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਤਿੱਬਤੀ ਪ੍ਰਧਾਨ ਮੰਤਰੀ ਡਾਂ. ਲੈਬਸਾਂਗ ਸਾਂਗੇ ਦੀ ਅਗਵਾਈ 'ਚ ਹੋਏ ਪ੍ਰੋਗਰਾਮ 'ਚ ਟਿਪਾ ਕਲਾਕਾਰਾਂ ਨੇ ਸਵਾਗਤ ਕੀਤਾ। ਬਾਅਦ 'ਚ ਭਾਈਚਾਰੇ ਦੇ ਕਲਾਕਾਰਾਂ ਨੇ ਸੰਸਕ੍ਰਿਤੀ ਪ੍ਰੋਗਰਾਮ ਪੇਸ਼ ਕੀਤੇ। ਇਸ ਤੋਂ ਬਾਅਦ ਕਿਸ਼ਨ ਕਪੂਰ ਅਤੇ ਡਾਂ. ਸਾਂਗੇ ਕੇਕ ਨੇ ਕੇਕ ਕਟਾ ਕੇ ਦਲਾਈ ਲਾਮਾ ਨੂੰ ਵਧਾਈ ਦਿੱਤੀ।

PunjabKesari

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਮੁੱਖ ਬੋਧੀ ਮੰਦਰ 'ਚ 14ਵੇਂ ਦਲਾਈਲਾਮਾ ਦੀ ਲੰਬੀ ਉਮਰ ਦੀ ਕਾਮਨਾ ਲਈ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ ਗਈ। ਪ੍ਰਾਰਥਨਾ ਸਭਾ 'ਚ ਦਲਾਈਲਾਮਾ ਅਤੇ ਬਾਹਰ ਕੱਢੇ ਤਿੱਬਤੀ ਸੰਸਦ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰੋ. ਸਮਦੋਂਗ ਰਿੰਪੋਛੇ ਵਿਸ਼ੇਸ ਤੌਰ 'ਤੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਸਭਾ 'ਚ ਬਾਹਰ ਕੱਢੇ ਤਿੱਬਤੀ ਸਰਕਾਰ ਦੇ ਮੌਜੂਦਾ ਅਤੇ ਪੁਰਾਣੇ ਲਗਭਗ 300 ਮੈਂਬਰਾਂ ਨੇ ਭਾਗ ਲਿਆ। ਪ੍ਰੋ.ਰਿੰਪੋਛੇ ਨੇ ਕਿਹਾ ਕਿ ਇਸ ਪ੍ਰਾਰਥਨਾ ਸਭਾ 'ਚ ਸੈਂਟਰਲ ਤਿੱਬਤੀ ਪ੍ਰਸ਼ਾਸਨ 'ਚ ਕਈ ਦਹਾਕੇ ਤੋਂ ਕੰਮ ਕਰਨ ਵਾਲੇ ਲੋਕਾਂ ਨੇ ਆਪਣੀ ਮਰਜੀ ਨਾਲ ਭਾਗ ਲਿਆ। ਅਸੀ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਧਰਮਗੁਰੂ ਦਲਾਈਲਾਮਾ ਦੀ ਉਮਰ ਲੰਬੀ ਹੋਵੇ ਅਤੇ ਸਿਹਤਮੰਦ ਰਹਿਣ। 

PunjabKesari


author

Iqbalkaur

Content Editor

Related News