ਹਰਿਆਣਵੀ ਦਾਦੀ ਨੇ ਬੋਲੀ ਫਰਾਟੇਦਾਰ ਅੰਗਰੇਜ਼ੀ, ਵੀਡੀਓ ਹੋਈ ਵਾਇਰਲ

Tuesday, Mar 03, 2020 - 12:10 PM (IST)

ਨਵੀਂ ਦਿੱਲੀ/ਚੰਡੀਗੜ੍ਹ–ਸੋਸ਼ਲ ਮੀਡੀਆ ’ਤੇ ਇਨ੍ਹੀਂ ਦਿਨੀਂ ਦੇਸੀ ਦਾਦੀ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਹਰਿਆਣਾ ਦੀ ਇਕ ਬਜ਼ੁਰਗ ਮਹਿਲਾ ਫਰਾਟੇਦਾਰ ਅੰਗਰੇਜ਼ੀ ਬੋਲਦੀ ਨਜ਼ਰ ਆ ਰਹੀ ਹੈ। ਆਈ.ਪੀ.ਐੱਸ. ਅਫਸਰ ਅਰੁਣ ਬੋਥਰਾ ਨੇ ਵੀ ਇਸ ਵੀਡੀਓ ਨੂੰ ਆਪਣੇ ਟਵਿਟਰ ਵਾਲ ’ਤੇ ਸ਼ੇਅਰ ਕੀਤਾ ਹੈ। 24 ਘੰਟਿਆਂ ’ਚ ਇਸ ਵੀਡੀਓ ਨੂੰ ਢਾਈ ਲੱਖ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

ਵੀਡੀਓ ’ਚ ਕੈਮਰੇ ਦੇ ਪਿੱਛੇ ਖੜ੍ਹਾ ਵਿਅਕਤੀ ਦਾਦੀ ਨੂੰ ਅੰਗਰੇਜ਼ੀ ਬੋਲਣ ਲਈ ਕਹਿੰਦਾ ਹੈ। ਇਸ ਤੋਂ ਬਾਅਦ ਬਜ਼ੁਰਗ ਮਹਿਲਾ ਇਕ ਸਾਹ ’ਚ ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜ਼ਿੰਦਗੀ ਨੂੰ ਅੰਗਰੇਜ਼ੀ ਭਾਸ਼ਾ ’ਚ ਦੱਸਣ ਲੱਗਦੀ ਹੈ। ਅਰੁਣ ਬੋਥਰਾ ਨੇ ਇਸ ਵੀਡੀਓ ਨੂੰ ਟਵਿਟਰ ’ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ਅੰਗਰੇਜ਼ੀ ਬੋਲਣ ਵਾਲੀ ਇਸ ਬਜ਼ੁਰਗ ਮਹਿਲਾ ਨੂੰ ਤੁਸੀਂ ਕਿੰਨੇ ਨੰਬਰ ਦਿਓਗੇ?

PunjabKesari

ਟਵਿਟਰ ’ਤੇ ਲੋਕ ਬਜ਼ੁਰਗ ਮਹਿਲਾ ਦੀ ਖੂਬ ਤਾਰੀਫ ਕਰ ਰਹੇ ਹਨ। ਉਥੇ ਹੀ ਬਹੁਤ ਸਾਰੇ ਲੋਕ ਉਨ੍ਹਾਂ ਦੇ ਜਜ਼ਬੇ ਅਤੇ ਆਤਮ-ਵਿਸ਼ਵਾਸ ਨੂੰ ਵੀ ਸਲਾਮ ਕਰ ਰਹੇ ਹਨ। ਕਈ ਲੋਕਾਂ ਨੇ ਤਾਂ ਕੁਮੈਂਟ ਬਾਕਸ ’ਚ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੂੰ ਵੀ ਖਿੱਚ ਲਿਆ। ਸ਼ਸ਼ੀ ਥਰੂਰ ਚੰਗੀ ਅੰਗਰੇਜ਼ੀ ਬੋਲਣ ਲਈ ਕਾਫੀ ਮਸ਼ਹੂਰ ਹਨ।


Iqbalkaur

Content Editor

Related News