ਸਿਲੰਡਰ ਗੈਸ ਲੀਕ, ਦੁਕਾਨ ਸੜ ਕੇ ਸੁਆਹ

06/08/2017 10:44:41 AM

ਦ੍ਰਾਰਾਹਾਟ— ਨਗਰ ਤੋਂ ਸਟੇ ਘਟਗਾੜ੍ਹ ਖੇਤਰ 'ਚ ਗੈਸ ਲੀਕ ਨਾਲ ਚਾਹ ਦੀ ਦੁਕਾਨ 'ਚ ਅੱਗ ਲੱਗ ਗਈ। ਲਪਟਾਂ ਇੰਨੀ ਤੇਜ਼ੀ ਨਾਲ ਉਠੀਆਂ ਕਿ ਕੁਝ ਹੀ ਦੇਰ 'ਚ ਪੂਰੀ ਦੁਕਾਨ ਅੱਗ ਦੀ ਲਪੇਟ 'ਚ ਆ ਗਈ। ਆਸਪਾਸ ਦੇ ਲੋਕਾਂ ਨੇ ਮੁਸ਼ਕਲ ਨਾਲ ਸਥਿਤੀ 'ਤੇ ਕਾਬੂ ਪਾਇਆ, ਜਿਸ ਨਾਲ ਅੱਗ ਨੂੰ ਆਸਪਾਸ ਫੈਲਣ ਤੋਂ ਰੋਕ ਲਿਆ ਗਿਆ। ਰਾਣੀਖੇਤ ਰੋਡ ਸਥਿਤ ਘਟਗਾੜ੍ਹ ਬਾਜ਼ਾਰ 'ਚ ਰਮੇਸ਼ ਸਿੰਘ ਕਿਰੌਲਾ ਦੀ ਚਾਹ ਆਦਿ ਦੀ ਦੁਕਾਨ ਹੈ। ਬੁੱਧਵਾਰ ਸ਼ਾਮ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਭੜਕ ਗਈ। ਘਟਨਾ ਦੇ ਸਮੇਂ ਦੁਕਾਨਦਾਰ ਗ੍ਰਾਹਕਾਂ ਨੂੰ ਚਾਹ ਦੇਣ ਗਿਆ ਸੀ। ਧੂੰਆਂ ਉਠਦੇ ਹੀ ਆਸਪਾਸ ਦੇ ਲੋਕ ਮੌਕੇ 'ਤੇ ਪੁੱਜੇ। ਲਪਟਾਂ ਨੇ ਭਿਆਨਕ ਰੂਪ ਧਾਰ ਲਿਆ ਸੀ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਤੇਜ਼ ਕੀਤੀ ਗਈ। ਸਿਲੰਡਰ ਹਟਾ ਕੇ ਬਾਹਰ ਸੁੱਟ ਦਿੱਤਾ ਗਿਆ।


Related News