ਚੱਕਰਵਾਤ ਹਵਾ ਕਾਰਨ ਹੁਣ ਤਕ 70 ਟਰੇਨਾਂ ਰੱਦ

Thursday, Jun 13, 2019 - 12:08 AM (IST)

ਚੱਕਰਵਾਤ ਹਵਾ ਕਾਰਨ ਹੁਣ ਤਕ 70 ਟਰੇਨਾਂ ਰੱਦ

ਅਹਿਮਦਾਬਾਦ: ਗੁਜਰਾਤ ਵਲੋਂ ਵੱਧ ਰਹੇ ਚੱਕਰਵਾਤੀ ਤੂਫਾਨ 'ਹਵਾ' ਨਾਲ ਨਜਿੱਠਣ ਲਈ ਸੂਬਾ ਸਰਕਾਰ ਨੇ ਵੱਡੇ ਪੈਮਾਨ 'ਤੇ ਸਾਵਧਾਨੀ ਭਰੇ ਕਦਮ ਚੁੱਕੇ ਹਨ। ਤੂਫਾਨ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਤੋਂ 3 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤਕ ਪਹੁੰਚਾਇਆ ਗਿਆ ਹੈ। ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਕੁੱਲ 70 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਕਈ ਏਅਰਪੋਰਟ ਤੋਂ ਹਵਈ ਆਵਾਜਾਈ ਨੂੰ ਵੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਾਰਨ ਗੁਜਰਾਤ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫਾਨ ਵੀਰਵਾਰ ਦੁਪਹਿਰ ਗੁਜਰਾਤ ਦੇ ਤੱਟ ਨਾਲ ਟਕਰਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਹਾਲਾਤ 'ਤੇ ਬਰਾਬਰ ਨਜ਼ਰ ਰੱਖੀ ਹੋਈ ਹੈ।
 


Related News